ਐਂਟਰਟੇਨਮੈਂਟ ਡੈਸਕ- ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਦੇ ਦਿੱਲੀ ਕੰਸਰਟ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਗਾਇਕ ਦੀ ਪਰਫਾਰਮੈਂਸ ਕਾਰਨ ਨਹੀਂ, ਸਗੋਂ ਕੰਸਰਟ ਦੌਰਾਨ ਹੋਈ ਕੁੱਟਮਾਰ ਕਾਰਨ ਚਰਚਾ 'ਚ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਸ਼ਨੀਵਾਰ ਨੂੰ ਹਨੀ ਸਿੰਘ ਦੇ 'ਮਾਈ ਚੈਪਟਰ– ਇੰਡੀਆ ਟੂਰ' ਦੀ ਸ਼ੁਰੂਆਤ ਮੌਕੇ ਆਯੋਜਿਤ ਸ਼ੋਅ ਦੌਰਾਨ ਪ੍ਰਸ਼ੰਸਕਾਂ ਅਤੇ ਸਪਾਂਸਰ ਸਟਾਫ ਵਿਚਾਲੇ ਅਚਾਨਕ ਝੜਪ ਹੋ ਗਈ, ਜੋ ਦੇਖਦੇ ਹੀ ਦੇਖਦੇ ਹੱਥੋਪਾਈ 'ਚ ਬਦਲ ਗਈ।
ਕੰਸਰਟ ਦੌਰਾਨ ਮਚੀ ਭਾਜੜ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਕੁਝ ਲੋਕਾਂ ਨੂੰ ਆਪਸ 'ਚ ਲੱਤਾਂ-ਮੁੱਕੇ ਚਲਾਉਂਦੇ ਦੇਖਿਆ ਜਾ ਸਕਦਾ ਹੈ। ਇਸ ਲੜਾਈ ਕਾਰਨ ਪ੍ਰੋਗਰਾਮ ਵਾਲੀ ਥਾਂ 'ਤੇ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ ਅਤੇ ਭਾਜੜ ਵਰਗਾ ਮਾਹੌਲ ਬਣ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਇਹ ਸਭ ਵਾਪਰ ਰਿਹਾ ਸੀ, ਹਨੀ ਸਿੰਘ ਸਟੇਜ 'ਤੇ ਪਰਫਾਰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਝਗੜੇ ਦੀ ਜਾਣਕਾਰੀ ਨਹੀਂ ਸੀ। ਬਾਅਦ 'ਚ ਜਦੋਂ ਪੁਲਸ ਨੂੰ ਸੂਚਿਤ ਕੀਤਾ ਗਿਆ, ਤਾਂ ਜਾ ਕੇ ਸਥਿਤੀ 'ਤੇ ਕਾਬੂ ਪਾਇਆ ਗਿਆ।
ਆਉਣ ਵਾਲੇ ਸਮੇਂ 'ਚ ਇਨ੍ਹਾਂ ਸ਼ਹਿਰਾਂ 'ਚ ਹੋਣਗੇ ਸ਼ੋਅ
ਦਿੱਲੀ ਤੋਂ ਬਾਅਦ ਹਨੀ ਸਿੰਘ 21 ਮਾਰਚ ਨੂੰ ਅਹਿਮਦਾਬਾਦ, 28 ਮਾਰਚ ਨੂੰ ਮੁੰਬਈ, 4 ਅਪ੍ਰੈਲ ਨੂੰ ਪੁਣੇ, 11 ਅਪ੍ਰੈਲ ਨੂੰ ਕੋਟਾ, 25 ਅਪ੍ਰੈਲ ਨੂੰ ਇੰਦੌਰ, 2 ਮਈ ਨੂੰ ਲਖਨਊ, 9 ਮਈ ਨੂੰ ਕੋਲਕਾਤਾ ਅਤੇ 16 ਮਈ ਨੂੰ ਬੈਂਗਲੁਰੂ 'ਚ ਆਪਣੇ 'ਮਾਈ ਚੈਪਟਰ- ਇੰਡੀਆ ਟੂਰ' ਦਾ ਸਮਾਪਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਲੀਵੁੱਡ ਦੀ ਦਿੱਗਜ ਅਦਾਕਾਰਾ ਤੇ ਮਾਡਲ ਜੂਡੀ ਪੇਸ ਦਾ ਹੋਇਆ ਦਿਹਾਂਤ
NEXT STORY