ਬਟਾਲਾ (ਸਾਹਿਲ)- ਘਰ ਦੀ ਛੱਤ ਤੋਂ ਔਰਤ ਨੂੰ ਧੱਕਾ ਮਾਰ ਕੇ ਹੇਠਾਂ ਸੁੱਟਣ ਦੇ ਕਥਿਤ ਦੋਸ਼ ਹੇਠ ਥਾਣਾ ਕਾਦੀਆਂ ਦੀ ਪੁਲਸ ਨੇ ਇਕੋ ਪਰਿਵਾਰ ਦੇ 3 ਜੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਮੰਗਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬਬਲੀ ਪਤਨੀ ਮੰਗਤ ਰਾਮ ਵਾਸੀ ਪਿੰਡ ਬਸਰਾਵਾਂ ਨੇ ਲਿਖਵਾਇਆ ਹੈ ਕਿ ਬੀਤੀ 17 ਜੁਲਾਈ ਦੀ ਸ਼ਾਮ ਸਾਢੇ 5 ਵਜੇ ਦੇ ਕਰੀਬ ਉਹ ਕੱਪੜੇ ਧੋ ਕੇ ਸੁੱਕਣੇ ਪਾਉਣ ਲਈ ਆਪਣੇ ਮਕਾਨ ਦੀ ਛੱਤ ’ਤੇ ਗਈ ਸੀ ਤਾਂ ਇਸੇ ਦੌਰਾਨ ਪਿੰਡ ਦੀ ਰਹਿਣ ਵਾਲੀ ਔਰਤ ਬਿਮਲਾ, ਉਸ ਦਾ ਲੜਕਾ ਰਾਜਬੀਰ ਤੇ ਉਸ ਦਾ ਪਤੀ ਰਮੇਸ਼ ਕੁਮਾਰ ਘਰ ਦੀ ਛੱਤ ’ਤੇ ਆ ਗਏ ਅਤੇ ਉਕਤਾਨ ਤਿੰਨਾਂ ਨੇ ਪਹਿਲਾਂ ਉਸ ਦੀ ਹਾਕੀ ਨਾਲ ਕੁੱਟਮਾਰ ਕਰਦਿਆਂ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਪਰੰਤ ਉਸ ਨੂੰ ਉਕਤ ਔਰਤ ਬਿਮਲਾ ਨੇ ਘਰ ਦੀ ਛੱਤ ਤੋਂ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਡਿੱਗਣ ਲਾਲ ਉਸ ਦੇ ਲੱਕ ਵਿਚ ਕਾਫੀ ਸੱਟ ਲੱਗ ਗਈ। ਉਕਤ ਤਫਤੀਸ਼ੀ ਅਫਸਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਕਤ ਇਕੋ ਪਰਿਵਾਰ ਦੇ ਤਿੰਨਾਂ ਮੈਂਬਰਾਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਕਾਦੀਆਂ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-PUNJAB: ਲੈਂਡਸਲਾਈਡ ਕਾਰਨ ਹਾਈਵੇ ‘ਤੇ ਡਿੱਗਿਆ ਪੱਥਰ, ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੀ ਗੱਡੀ ਨਾਲ ਵੱਡਾ ਹਾਦਸਾ, ਦੋ ਦੀ ਮੌਤ
NEXT STORY