ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਤੇ ਜਾਰੀ ਹੈ, ਜਿਸ 'ਚ ਭਾਰਤ ਵੀ ਹੈ। ਤੇਜ਼ੀ ਨਾਲ ਫੈਲ ਰਹੀ ਇਸ ਮਹਾਮਾਰੀ ਦੇ ਰੋਕਥਾਮ ਲਈ ਹੁਣ ਤੱਕ ਕੋਈ ਦਵਾਈ ਨਹੀਂ ਬਣ ਸਕੀ ਹੈ। ਇਸ ਇਨਫੈਕਸ਼ਨ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਰਹੇ ਹਨ। ਇਸ ਦੇ ਲੱਛਣ ਆਮ ਸਰਦੀ ਜ਼ੁਕਾਮ ਦੀ ਤਰ੍ਹਾਂ ਹੈ। ਬੁਖਾਰ ਆਉਣਾ, ਗਲੇ 'ਚ ਖਰਾਸ਼ ਹੋਣਾ, ਸੁੱਕੀ ਖਾਂਸੀ, ਮਾਸਪੇਸ਼ੀਆਂ 'ਚ ਦਰਦ ਅਤੇ ਸਾਹ ਲੈਣ 'ਚ ਤਕਲੀਫ ਦੇ ਇਸ ਦੇ ਲੱਛਣ ਹਨ ਪਰ ਹੁਣ ਇਸ ਦੇ ਕੁਝ ਨਵੇਂ ਲੱਛਣ ਵੀ ਸਾਹਮਣੇ ਆਏ ਹਨ।
ਸੁੰਘਣ ਅਤੇ ਸਵਾਦ ਲੈਣ ਦੀ ਸਮਰੱਥਾ ਖਰਾਬ ਹੋ ਜਾਂਦੀ ਹੈ
ਜਰਮਨੀ ਦੇ ਇਕ ਮਾਹਰ ਨੇ ਜੋ ਲੱਛਣ ਦੱਸੇ ਹਨ, ਉਸ ਅਨੁਸਾਰ ਕੋਰੋਨਾ ਨਾਲ ਇਨਫੈਕਟਡ ਲੋਕਾਂ 'ਚ ਸੁੰਘਣ ਅਤੇ ਸਵਾਦ ਲੈਣ ਦੀ ਸਮਰੱਥਾ ਖਰਾਬ ਹੋ ਜਾਂਦੀ ਹੈ। ਇਹ ਲੱਛਣ 66 ਫੀਸਦੀ ਮਰੀਜ਼ਾਂ 'ਚ ਦਿੱਸਿਆ। ਇਕ ਹੋਰ ਨਵੇਂ ਲੱਛਣ 'ਚ ਡਾਇਰੀਆ ਵੀ ਹੋ ਸਕਦਾ ਹੈ। ਇਹ ਲੱਛਣ ਕੋਰੋਨਾ ਦੇ 30 ਫੀਸਦੀ ਮਰੀਜ਼ਾਂ 'ਚ ਦਿਖਾਈ ਦਿੱਤਾ ਹੈ।
ਇਹ ਹਨ ਲੱਛਣ
ਇਸ ਤਰ੍ਹਾਂ ਵਾਇਰਸ ਨਾਲ ਇਨਫੈਕਟਡ ਜ਼ਿਆਦਾਤਰ ਮਰੀਜ਼ਾਂ 'ਚ ਪਹਿਲੇ ਬੁਖਾਰ ਹੁੰਦਾ ਹੈ। ਇਸ ਤੋਂ ਇਲਾਵਾ ਥਕਾਣ, ਮਾਸਪੇਸ਼ੀਆਂ 'ਚ ਦਰਦ ਅਤੇ ਸੁੱਕੀ ਖਾਂਸੀ ਵੀ ਹੋ ਸਕਦੀ ਹੈ। ਉੱਥੇ ਹੀ ਕੁਝ ਲੋਕਾਂ ਨੂੰ ਇਕ ਜਾਂ 2 ਦਿਨਾਂ ਲਈ ਉਲਟੀ ਜਾਂ ਡਾਇਰੀਆ ਦਾ ਵੀ ਅਨੁਭਵ ਹੋ ਸਕਦਾ ਹੈ। ਭਾਰਤ 'ਚ ਕੋਰੋਨਾ ਦੇ ਹੁਣ ਤੱਕ 250 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਕੋਰੋਨਾ ਨਾਲ ਲੜਨ 'ਚ ਸੰਘਣੀ ਆਬਾਦੀ ਵੀ ਇਕ ਵੱਡਾ ਫੈਕਟਰ ਸਾਬਤ ਹੁੰਦੀ ਹੈ। ਇਸ ਹਾਲਾਤ 'ਚ ਵੀ ਕੋਰੋਨਾ ਦਾ ਖਤਰਾ ਵਧ ਜਾਂਦਾ ਹੈ।
ਕੋਰੋਨਾ ਵਿਰੁੱਧ ਲੜਾਈ : ਪਤੰਜਲੀ ਨੇ ਸਸਤੇ ਕੀਤੇ ਉਤਪਾਦ, HUL ਦਾਨ ਕਰੇਗਾ 2 ਕਰੋੜ Lifebuoy ਸਾਬਣ
NEXT STORY