ਨਵੀਂ ਦਿੱਲੀ/ਲਖਨਊ : ਉੱਤਰ ਪ੍ਰਦੇਸ਼ ਦੀ ਹਾਥਰਸ ਦੀ ਘਟਨਾ ਨੂੰ ਲੈ ਕੇ ਵੀਰਵਾਰ ਨੂੰ ਗ੍ਰੇਟਰ ਨੋਇਡਾ 'ਚ ਦਿਨਭਰ ਚੱਲੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਨੋਇਡਾ ਪੁਲਸ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਦੀਪੇਂਦਰ ਸਿੰਘ ਹੁੱਡਾ, ਪੀ.ਐੱਲ. ਪੁਨੀਆ ਅਤੇ ਸਚਿਨ ਪਾਇਲਟ ਸਮੇਤ 153 ਕਾਂਗਰਸੀਆਂ ਖ਼ਿਲਾਫ਼ ਨਾਮਜ਼ਦ ਐੱਫ.ਆਈ.ਆਰ. ਦਰਜ ਕੀਤੀ ਹੈ। 50 ਅਣਪਛਾਤੇ ਲੋਕ ਵੀ ਐੱਫ.ਆਈ.ਆਰ. 'ਚ ਸ਼ਾਮਲ ਹਨ। ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ ਦੀ ਇੰਚਾਰਜ ਵੀ ਹਨ।
ਜਾਣਕਾਰੀ ਮੁਤਾਬਕ, ਗੌਤਮਬੁੱਧ ਨਗਰ ਪੁਲਸ ਨੇ ਰਾਹੁਲ ਗਾਂਧੀ ਅਤੇ ਮੌਜੂਦਾ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਮੇਤ 203 ਕਾਂਗਰਸੀ ਨੇਤਾਵਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਇਹ ਐੱਫ.ਆਈ.ਆਰ. ਗ੍ਰੇਟਰ ਨੋਇਡਾ ਦੇ ਈਕੋਟੈਕ ਜੰਗਲ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਗਈ ਹੈ।
ਪੁਲਸ ਕਮਿਸ਼ਨਰੇਟ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਮੁਕੱਦਮਾ ਆਈ.ਪੀ.ਸੀ. ਦੀ ਧਾਰਾ 188 (ਮਨਾਹੀ ਯਾਨੀ ਸੀ.ਆਰ.ਪੀ.ਸੀ. ਦੀ ਧਾਰਾ 144 ਦੀ ਉਲੰਘਣਾ), 270 (ਛੂਤ ਵਾਲੀ ਬਿਮਾਰੀ ਦੌਰਾਨ ਆਮ ਆਦਮੀ ਦੇ ਜੀਵਨ ਨੂੰ ਸੰਕਟ 'ਚ ਪਾਉਣਾ) ਅਤੇ ਇਨਫੈਕਸ਼ਨ ਰੋਕਥਾਮ ਐਕਟ-1869 ਦੀ ਧਾਰਾ 4 (ਅਧਿਕਾਰਤ ਅਧਿਕਾਰੀ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਅਣਦੇਖੀ) ਦੇ ਤਹਿਤ ਦਰਜ ਕੀਤਾ ਗਿਆ ਹੈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਜੇ ਸਿੰਘ ਉਰਫ ਲੱਲੂ, ਦੀਪੇਂਦਰ ਸਿੰਘ ਹੁੱਡਾ, ਪੀ.ਐੱਲ. ਪੁਨੀਆ, ਸਚਿਨ ਪਾਇਲਟ, ਗੌਤਮਬੁੱਧ ਨਗਰ ਕਾਂਗਰਸ ਦੇ ਪ੍ਰਧਾਨ ਅਜੇ ਚੌਧਰੀ, ਨੋਇਡਾ ਮਹਾਂਨਗਰ ਕਾਂਗਰਸ ਦੇ ਪ੍ਰਧਾਨ ਸ਼ਹਾਬੁੱਦੀਨ, ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮੰਤਰੀ ਵੀਰੇਂਦਰ ਸਿੰਘ ਗੁੱਡੂ ਅਤੇ ਜੀਤੀਨ ਪ੍ਰਸਾਦ ਸਮੇਤ 153 ਕਾਂਗਰਸੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। 50 ਅਣਪਛਾਤੇ ਲੋਕਾਂ ਨੂੰ ਵੀ ਐੱਫ.ਆਈ.ਆਰ. 'ਚ ਸ਼ਾਮਲ ਕੀਤਾ ਗਿਆ ਹੈ।
ਹੁਣ ਏਅਰਪੋਰਟ 'ਤੇ ਹੀ ਹੋਵੇਗਾ ਵਿਦੇਸ਼ੀ ਯਾਤਰੀਆਂ ਦਾ ਕੋਰੋਨਾ ਟੈਸਟ
NEXT STORY