ਪਟਨਾ— ਬਿਹਾਰ ਦੇ ਅਰਰੀਆ 'ਚ ਹੋਮਗਾਰਡ ਤੋਂ ਬੈਠਕਾਂ ਲਗਾਉਣ ਦੇ ਮਾਮਲੇ 'ਚ ਜ਼ਿਲ੍ਹਾ ਖੇਤੀ ਬਾੜੀ ਅਧਿਕਾਰੀ ਤੇ ਖੇਤੀ ਬਾੜੀ ਕੋਆਰਡੀਨੇਟਰ 'ਤੇ ਕਦੇ ਵੀ ਮੁਸੀਬਤ ਆ ਸਕਦੀ ਹੈ। ਜ਼ਿਲ੍ਹਾ ਅਧਿਕਾਰੀ ਨੇ ਖੇਤੀ ਬਾੜੀ ਅਧਿਕਾਰੀ ਮਨੋਜ ਕੁਮਾਰ ਤੇ ਖੇਤੀ ਬਾੜੀ ਕੋਆਰਡੀਨੇਟਰ ਕੁਮਾਰ ਰਾਜੀਵ 'ਤੇ ਕਾਰਵਾਈ ਕਰਨ ਦੇ ਲਈ ਸਰਕਾਰ ਨੂੰ ਸਿਫਾਰਸ਼ ਕਰ ਦਿੱਤੀ ਹੈ। ਉਸਦੇ ਵਿਰੁੱਧ ਵੈਰਗਾਚੀ ਵਿਚ ਰਾਸ਼ਟਰੀ ਆਫਤ ਪ੍ਰਬੰਧਨ ਐਕਟ ਦੇ ਤਹਿਤ ਕਈ ਧਾਰਾਵਾਂ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਆਪਣੀ ਜਾਂਚ 'ਚ ਕਿਹਾ ਕਿ ਘਟਨਾ 17 ਅਪ੍ਰੈਲ ਦੀ ਸੀ ਪਰ ਸੋਸ਼ਲ ਮੀਡੀਆ ਦੇ ਜਰੀਏ ਇਹ ਮਾਮਲਾ 20 ਅਪ੍ਰੈਲ ਨੂੰ ਸਾਹਮਣੇ ਆਇਆ ਸੀ। ਜਾਂਚ 'ਚ ਦੱਸਿਆ ਗਿਆ ਹੈ ਕਿ 17 ਅਪ੍ਰੈਲ ਸਵੇਰੇ 11.30 ਵਜੇ ਮੋਟਰਸਾਈਕਲ 'ਤੇ ਜਾ ਰਹੇ ਦੋਵਾਂ ਆਧਿਕਾਰੀਆਂ ਨੂੰ ਸੂਰਿਆਪੁਰਾ ਮੋੜ 'ਤੇ ਰੋਕਿਆ ਗਿਆ ਸੀ ਉਨ੍ਹਾਂ ਕੋਲ ਨਾ ਤਾਂ ਹੈਲਮੇਟ ਸੀ ਤੇ ਨਾ ਹੀ ਕੋਈ ਪਾਸ।
ਇਸ ਤੋਂ ਬਾਅਦ ਬੈਰਆਰ 'ਤੇ ਤਾਇਨਾਤ ਪੁਲਸ ਨੇ ਕਿਹਾ ਕਿ ਚਾਲਾਨ ਕੱਟੇਗਾ। ਫਿਰ ਕੁਮਾਰ ਰਾਜੀਵ ਨੇ ਕਿਹਾ ਮੈਂ ਖੇਤੀ ਬਾੜੀ ਕੋਆਰਡੀਨੇਟਰ ਹਾਂ ਤੇ ਤੁਹਾਨੂੰ ਫਿਰ ਮੈਂ ਦੱਸਦਾ ਹਾਂ। ਇਸ ਦੇ ਕਹਿਣ ਤੋਂ ਬਾਅਦ ਦੋਵੇ ਦੁਪਿਹਰ ਨੂੰ 1.30 ਵਜੇ ਸਰਕਾਰੀ ਗੱਡੀ 'ਚ ਕੁਝ ਲੋਕਾਂ ਦੇ ਨਾਲ ਦੁਬਾਰਾ ਫਿਰ ਉੱਥੇ ਪਹੁੰਚੇ। ਗੱਡੀ 'ਚੋਂ ਇਕ ਵਿਅਕਤੀ ਉਤਰ ਕੇ ਆਇਆ ਤੇ ਪੁੱਛਿਆ ਕਿਸ ਨੇ ਕਿੰਨੇ ਪੈਸੇ ਲਏ ਹਨ? ਇਸ 'ਤੇ ਖੇਤੀ ਬਾੜੀ ਕੋਆਰਡੀਨੇਟਰ ਨੇ ਹੋਮਗਾਰਡ ਗਣੇਸ਼ ਤਤਮਾ ਵੱਲ ਇਸ਼ਾਰਾ ਕੀਤਾ। ਮੌਕੇ 'ਤੇ ਮੌਜੂਦ ਐੱਸ. ਐੱਸ. ਆਈ. ਗੋਵਿੰਦ ਸਿੰਘ ਨੇ ਜਾਣ-ਪਛਾਣ ਪੁੱਛੀ ਤਾਂ ਗੱਡੀ ਤੋਂ ਨਿਕਲੇ ਵਿਅਕਤੀ ਨੇ ਕਿਹਾ ਕਿ ਮਨੋਜ ਕੁਮਾਰ ਜ਼ਿਲ੍ਹਾ ਖੇਤੀ ਬਾੜੀ ਅਫਸਰ ਹਾਂ। ਹੋਮਗਾਰਡ ਤੋਂ ਪੁੱਛਿਆ ਕਿ ਖੇੜੀ ਬਾੜੀ ਕੋਆਰਡੀਨੇਟਰ ਤੋਂ ਪੈਸੇ ਕਿਵੇਂ ਲਏ। ਇਸ 'ਤੇ ਹੋਮਗਾਰਡ ਨੇ ਕਿਹਾ ਇਹ ਦੋਸ਼ ਝੂਠ ਹੈ। ਮੈਂ ਸਿਰਫ ਉਨ੍ਹਾਂ ਨੂੰ ਰੋਕਿਆ ਸੀ ਤੇ ਉਹ ਅਰਰੀਆ ਵਲੋਂ ਆ ਰਹੇ ਸੀ। ਉਸ ਤੋਂ ਬਾਅਦ ਖੇੜੀਬਾੜੀ ਅਧਿਕਾਰੀ ਗੁੱਸੇ 'ਚ ਆਇਆ ਤੇ ਹੋਮਗਾਰਡ ਤੋਂ ਬੈਠਕਾ ਕਢਵਾਈਆਂ।
ਪੁਣੇ 'ਚ ਅਧਰੰਗ ਦੀ ਮਰੀਜ਼ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ
NEXT STORY