ਪੁਣੇ— ਪੁਣੇ 'ਚ 92 ਸਾਲਾ ਅਧਰੰਗ ਦੀ ਮਰੀਜ਼ ਬਜ਼ੁਰਗ ਔਰਤ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਸੱਤ ਮਹੀਨੇ ਪਹਿਲਾਂ ਸਟਰੋਕ ਕਾਰਨ ਉਸ ਦੇ ਇਕ ਹਿੱਸੇ ਨੂੰ ਅਧਰੰਗ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਲੋਕਾਂ ਨੂੰ ਸਹੀ ਤਰ੍ਹਾਂ ਪਛਾਣ ਵੀ ਨਹੀਂ ਰਹੀ ਸੀ। ਸੋਮਵਾਰ ਨੂੰ ਔਰਤ ਪਰਿਵਾਰ ਦੇ ਤਿੰਨ ਮੈਂਬਰਾਂ ਨਾਲ ਆਪਣੇ ਘਰ ਵਾਪਸ ਆਈ। ਜਿਸ ਨਿੱਜੀ ਹਸਪਤਾਲ 'ਚ ਔਰਤ ਦਾ ਇਲਾਜ ਹੋਇਆ, ਉਸ ਦੇ ਸੀਨੀਅਰ ਡਾਕਟਰ ਦੀ ਮੰਨੀਏ ਤਾਂ ਬਜ਼ੁਰਗ ਵੀ ਇਸ ਵਾਇਰਸ ਤੋਂ ਮੁਕਤ ਹੋ ਸਕਦੇ ਹਨ। ਬਾਇਓਸਿਸ ਹਸਪਤਾਲ ਦੇ ਸੀ. ਈ. ਓ. ਡਾ. ਵਿਜੈ ਨਟਰਾਜਨ ਨੇ ਕਿਹਾ ਕਿ ਲਗਾਤਾਰ ਨਿਗਰਾਨੀ, ਹੋਰ ਵਾਇਰਸ ਦੂਰ ਰੱਖਣ ਦੇ ਉਪਾਅ, ਮਿਆਰੀ ਇਲਾਜ ਪ੍ਰੋਟੋਕਾਲ ਦੀ ਸਹੀ ਵਰਤੋ ਅਤੇ ਹੋਰ ਬਿਮਾਰੀਆਂ ਕਾਰਨ ਵਧੇਰੇ ਸਾਵਧਾਨੀ ਵਰਤਣ ਨਾਲ ਅਸੀਂ ਸਫਲ ਹੋ ਗਏ। ਹਸਪਤਾਲ 'ਚ ਕੋਵਿਡ-19 ਨਾਲ ਪੀੜਤ 88 ਸਾਲਾ ਮਰੀਜ਼ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ, ਜੋ ਕਿ ਉਹ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹੈ।
ਦੇਸ਼ ਦੀ 93.5 ਫੀਸਦੀ ਜਨਤਾ ਨੂੰ ਮੋਦੀ 'ਤੇ ਹੈ ਵਿਸ਼ਵਾਸ, ਕੋਰੋਨਾ ਨੂੰ ਹਰਾ ਦਿਆਂਗੇ
NEXT STORY