ਭੋਪਾਲ- ਸਾਬਕਾ ਮੰਤਰੀ ਅਤੇ ਧਾਰ ਦੀ ਗੰਧਵਾਨੀ ਸੀਟ ਤੋਂ ਕਾਂਗਰਸ ਵਿਧਾਇਕ ਉਮੰਗ ਸਿੰਘਾਰ ਦੇ ਭੋਪਾਲ ’ਚ ਸ਼ਾਹਪੁਰਾ ਦੇ ਬੀ. ਸੈਕਟਰ ’ਚ ਸਥਿਤ ਬੰਗਲੇ ’ਤੇ ਉਨ੍ਹਾਂ ਦੀ ਮਹਿਲਾ ਮਿੱਤਰ ਨੇ ਸੋਮਵਾਰ ਨੂੰ ਕਮਰੇ ਦੀ ਗਰਿਲ ਨਾਲ ਲਮਕ ਕੇ ਫ਼ਾਂਸੀ ਲਾ ਕੇ ਆਤਮ-ਹੱਤਿਆ ਕਰ ਲਈ ਸੀ। ਪੁਲਸ ਨੇ ਮ੍ਰਿਤਕਾ ਦੇ ਸੁਸਾਈਡ ਨੋਟ ਅਤੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਮੰਗਲਵਾਰ ਨੂੰ ਵਿਧਾਇਕ ਦੇ ਖਿਲਾਫ ਧਾਰਾ 306 ਦੇ ਤਹਿਤ ਕੇਸ ਦਰਜ ਕੀਤਾ ਹੈ। ਸ਼ਾਹਪੁਰਾ ਪੁਲਸ ਮੁਤਾਬਕ ਮ੍ਰਿਤਕਾ ਸੋਨੀਆ ਭਾਰਦਵਾਜ (38) ਅੰਬਾਲਾ ਦੇ ਬਲਰਾਮ ਨਗਰ ਦੀ ਰਹਿਣ ਵਾਲੀ ਸੀ ਅਤੇ 25 ਦਿਨ ਪਹਿਲਾਂ ਭੋਪਾਲ ਆਈ ਸੀ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ
ਸੋਨੀਆ ਦੀ ਮਾਂ ਨੇ ਪੁਲਸ ਨੂੰ ਪੁੱਛਗਿਛ ’ਚ ਦੱਸਿਆ ਕਿ ਕਾਂਗਰਸ ਵਿਧਾਇਕ ਛੇਤੀ ਹੀ ਸੋਨੀਆ ਨਾਲ ਵਿਆਹ ਕਰਨ ਵਾਲੇ ਸਨ। ਸਿੰਘਾਰ ਅਤੇ ਸੋਨੀਆ ਦੀ ਪਛਾਣ ਲੱਗਭਗ ਇਕ ਸਾਲ ਪਹਿਲਾਂ ਮੈਟਰੀਮੋਨੀਅਲ ਸਾਈਟ ’ਤੇ ਹੋਈ ਸੀ। ਉਸ ਤੋਂ ਬਾਅਦ ਸਿੰਘਾਰ ਸੋਨੀਆ ਦੇ ਪਰਿਵਾਰ ਨੂੰ ਮਿਲਣ ਅੰਬਾਲਾ ਗਏ ਸਨ। ਸੋਨੀਆ ਦਾ 2 ਵਾਰ ਤਲਾਕ ਹੋ ਚੁੱਕਿਆ ਹੈ ਅਤੇ ਉਸ ਦਾ ਇਕ 20 ਸਾਲ ਦਾ ਪੁੱਤਰ ਆਰਿਆਨ ਵੀ ਹੈ। ਕਾਂਗਰਸ ਵਿਧਾਇਕ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈਣ ਦੀ ਤਿਆਰੀ ਕਰ ਰਹੇ ਸਨ। ਉਮੰਗ ਸਿੰਘਾਰ ਦਾ ਪਹਿਲਾ ਵਿਆਹ ਵੀ ਲਵ ਮੈਰਿਜ ਸੀ ਅਤੇ ਉਨ੍ਹਾਂ ਦੀ ਪਤਨੀ ਅਤੇ ਬੇਟੇ ਇੰਦੌਰ ’ਚ ਰਹਿੰਦੇ ਹਨ। ਸੋਨੀਆ ਦੇ ਬੇਟੇ ਆਰਿਆਨ ਅਤੇ ਨੌਕਰਾਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਦੋਹਾਂ ਵਿਚਾਲੇ ਨੋਕ-ਝੋਂਕ ਹੁੰਦੀ ਸੀ।
ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA
ਸੋਨੀਆ ਨੇ ਸੁਸਾਈਡ ਕਿਉਂ ਕੀਤੀ, ਸਮਝ ਨਹੀਂ ਆ ਰਿਹਾ : ਵਿਧਾਇਕ
ਭੋਪਾਲ ’ਚ ਸੋਨੀਆ ਭਾਰਦਵਾਜ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵਿਧਾਇਕ ਸਿੰਘਾਰ ਵੀ ਅੰਤਮ ਸੰਸਕਾਰ ’ਚ ਸ਼ਾਮਲ ਹੋਏ ਅਤੇ ਇਸ ਦੌਰਾਨ ਉਨ੍ਹਾਂ ਨੇ ਸੋਨੀਆ ਦੀ ਮਾਂ ਅਤੇ ਬੇਟੇ ਨੂੰ ਗਲੇ ਲਗਾਇਆ। ਸਿੰਘਾਰ ਨੇ ਸੋਨੀਆ ਨੂੰ ਆਪਣੀ ਚੰਗੀ ਮਿੱਤਰ ਦੱਸਦੇ ਹੋਏ ਕਿਹਾ ਕਿ ਉਸ ਨੇ ਸੁਸਾਈਡ ਵਰਗਾ ਕਦਮ ਕਿਉਂ ਚੁੱਕਿਆ, ਉਹ ਨਹੀਂ ਸਮਝ ਪਾ ਰਹੇ ਹਨ। ਉਨ੍ਹਾਂ ਨੇ ਪੂਰੇ ਮਾਮਲੇ ’ਤੇ ਸਰਕਾਰ ’ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ।
ਸੁਸਾਈਡ ਨੋਟ ’ਚ ਲਿਖਿਆ-ਉਮੰਗ ਦਾ ਤੇਜ਼ ਗੁੱਸਾ ਸਹਿਣ ਨਹੀਂ ਹੋ ਰਿਹਾ
ਸੋਨੀਆ ਭਾਰਦਵਾਜ ਦੇ ਪਰਸ ’ਚੋਂ ਪੁਲਸ ਨੂੰ ਮਿਲੇ ਸੁਸਾਈਡ ਨੋਟ ’ਚ ਉਮੰਗ ਸਿੰਘਾਰ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ, ‘‘ਮੈਂ ਤੁਹਾਡੀ ਜ਼ਿੰਦਗੀ ’ਚ ਜਗ੍ਹਾ ਚਾਹੁੰਦੀ ਸੀ ਪਰ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਤੁਸੀਂ ਚੀਜ਼ਾਂ ਨੂੰ ਸਮਝਦੇ ਨਹੀਂ। ਤੁਹਾਡਾ ਤੇਜ਼ ਗੁੱਸਾ ਮੇਰੇ ਤੋਂ ਸਹਿਣ ਨਹੀਂ ਹੁੰਦਾ।’’ ਬੇਟੇ ਆਰਿਆਨ ਲਈ ਲਿਖਿਆ, ‘‘ਮੈਂ ਤੁਹਾਡੇ ਲਈ ਕੁੱਝ ਨਹੀਂ ਕਰ ਸਕੀ। ਆਈ. ਲਵ. ਯੂ.।’’ ਸੁਸਾਈਡ ਨੋਟ ’ਚ ਪ੍ਰੇਸ਼ਾਨ ਹੋ ਕੇ ਆਤਮ-ਹੱਤਿਆ ਕਰਨ ਦੀ ਗੱਲ ਲਿਖੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਰੋਨਾ ਦੀ ਆਫ਼ਤ ਦੌਰਾਨ ਇਸ ਦੇਸ਼ ਦੇ ਡਾਕਟਰਾਂ ਦਾ ਦਾਅਵਾ, ਕੋਰੋਨਾ ਨੂੰ ਜੜ੍ਹੋਂ ਖਤਮ ਕਰੇਗੀ ਇਹ ਦਵਾਈ
NEXT STORY