ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੀ ਬਢਾਪੁਰ ਪੁਲਸ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ, ਜ਼ਬਰਦਸਤੀ ਕੇਸ ਕੱਟਣ ਅਤੇ ਉਸ 'ਤੇ ਈਸਾਈ ਧਰਮ ਅਪਣਾਉਣ ਲਈ ਦਬਾਉਣ ਪਾਉਣ ਦੇ ਦੋਸ਼ 'ਚ 4 ਲੋਕਾਂ ਖ਼ਿਲਾਫ਼ FIR ਦਰਜ ਕੀਤੀ ਹੈ। ਪੁਲਸ ਮੁਤਾਬਕ ਚੰਪਤਪੁਰ ਵਾਸੀ ਸਿੱਖ ਭਾਈਚਾਰੇ ਦੇ ਮਹਿੰਦਰ ਸਿੰਘ ਨੇ ਥਾਣੇ 'ਚ ਦਿੱਤੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਕਿ ਪਿੰਡ ਦੇ ਹੀ ਬਲਬੀਰ, ਮੰਗਲ ਸਿੰਘ, ਛਿੰਦਰ ਅਤੇ ਅਮਰੀਕ ਨੇ ਉਸ ਦੇ ਪੁੱਤਰ ਗੁਰਪ੍ਰੀਤ ਦੇ ਕੇਸ ਕੱਟ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ 'ਤੇ ਈਸਾਈ ਧਰਮ ਕਬੂਲ ਕਰਨ ਦਾ ਦਬਾਅ ਬਣਾਇਆ।
ਥਾਣਾ ਮੁਖੀ ਇੰਸਪੈਕਟਰ ਅਨੁਜ ਤੋਮਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਆਈ. ਪੀ. ਸੀ. ਦੀਆਂ ਧਾਰਾਵਾਂ 295ਏ (ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ), 323 (ਜਾਣਬੁੱਝ ਕੇ ਸੱਟ ਪਹੁੰਚਾਉਣਾ), 352 (ਅਪਰਾਧਿਕ ਤਾਕਤ ਦੀ ਵਰਤੋਂ), 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਬੇਇੱਜ਼ਤੀ ਕਰਨਾ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ FIR ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
29 ਦਸੰਬਰ ਤੋਂ 3 ਜਨਵਰੀ ਤੱਕ ਸਾਈਪ੍ਰਸ, ਆਸਟ੍ਰੀਆ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ
NEXT STORY