ਨਵੀਂ ਦਿੱਲੀ- ਭੜਕਾਊ ਟਿੱਪਣੀ ਕਰਨ ਦੇ ਦੋਸ਼ 'ਚ ਅਸਦੁਦੀਨ ਓਵੈਸੀ ਅਤੇ ਸਵਾਮੀ ਯਤੀ ਨਰਸਿੰਘਾਨੰਦ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਦਿੱਲੀ ਪੁਲਸ ਦੀ ਆਈ.ਐੱਫ.ਐੱਸ.ਓ. ਯੂਨਿਟ ਨੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਇਹ ਐੱਫ.ਆਈ.ਆਰ. ਦਰਜ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਆਈ.ਐੱਫ.ਐੱਸ.ਓ. ਯੂਨਿਟ ਨੇ ਨੂਪੁਰ ਸ਼ਰਮਾ ਅਤੇ ਨਵੀਨ ਜ਼ਿੰਦਲ ਸਮੇਤ 9 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ। ਦਿੱਲੀ ਪੁਲਸ ਦੇ ਸੂਤਰਾਂ ਅਨੁਸਾਰ ਤਾਂ ਨੂਪੁਰ ਅਤੇ ਨਵੀਨ ਸਮੇਤ 9 ਲੋਕਾਂ 'ਤੇ ਸਖ਼ਤੀ ਤੋਂ ਬਾਅਦ ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਅਤੇ ਸਵਾਮੀ ਨਰਸਿੰਘਾਨੰਦ 'ਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸਮਾਜ 'ਚ ਨਫ਼ਰਤ ਫੈਲਾਉਣ ਅਤੇ ਧਾਰਮਿਕ ਸਦਭਾਵਨਾ ਵਿਗਾੜਨ ਦੇ ਦੋਸ਼ ਸਮੇਤ ਕਈ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨੂਪੁਰ ਸ਼ਰਮਾ ਦੀਆਂ ਵਧੀਆਂ ਮੁਸ਼ਕਲਾਂ; ਮਹਾਰਾਸ਼ਟਰ ਪੁਲਸ ਨੇ ਭੇਜਿਆ ਸੰਮਨ
ਦਿੱਲੀ ਪੁਲਸ ਅਨੁਸਾਰ, ਐੱਫ.ਆਈ.ਆਰ. 'ਚ ਨੂਪੁਰ ਸ਼ਰਮਾ, ਨਵੀਨ ਕੁਮਾਰ ਜ਼ਿੰਦਲ, ਸ਼ਾਦਾਬ ਚੌਹਾਨ, ਸਬਾ ਨਕਵੀ, ਮੌਲਾਨਾ ਮੁਫ਼ਤ ਨਦੀਮ, ਅਬਦੁੱਲ ਰਹਿਮਨ, ਗੁਲਜ਼ਾਰ ਅੰਸਾਰੀ, ਅਨਿਲ ਕੁਮਾਰ ਮੀਣਾ ਅਤੇ ਪੂਜਾ ਸ਼ਕੁਨ ਦੇ ਨਾਮ ਸ਼ਾਮਲ ਹਨ। ਦਰਅਸਲ, ਬੀਤੇ ਦਿਨੀਂ ਨੂਪੁਰ ਸ਼ਰਮਾ ਨੇ ਇਕ ਟੀ.ਵੀ. ਡਿਬੇਟ ਦੌਰਾਨ ਗਿਆਨਵਾਪੀ ਮਸਜਿਦ ਕੰਪਲੈਕਸ 'ਚ ਮਿਲੇ ਸ਼ਿਵਲਿੰਗ ਨੂੰ ਫੁਆਰਾ ਦੱਸਣ 'ਤੇ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਨਾਲ ਦੇਸ਼ 'ਚ ਸਿਆਸੀ ਹੱਲਚੱਲ ਸ਼ੁਰੂ ਹੋ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਰਿਆਣਾ ਸਰਕਾਰ ਨੇ ਜਨਮ ਸਰਟੀਫ਼ਿਕੇਟ ਲਈ ਪੋਰਟਲ ਕੀਤਾ ਜਾਰੀ, ਇੰਝ ਕਰੋ ਰਜਿਸਟਰ
NEXT STORY