ਪਟਨਾ— ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਿਹਾਰ-ਯੂ. ਪੀ ਦੇ ਲੋਕਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ’ਚ ਮੁੱਖ ਮੰਤਰੀ ਚੰਨੀ ਖਿਲਾਫ਼ ਐੱਫ. ਆਈ. ਆਰ. ਦਰਜ ਹੋਈ ਹੈ। ਐੱਫ. ਆਈ. ਆਰ. ’ਚ ਚੰਨੀ ਵਲੋਂ ਬਿਹਾਰ-ਯੂ. ਪੀ. ਵਾਸੀਆਂ ’ਤੇ ਦਿੱਤੇ ਬਿਆਨ ਨੂੰ ਵਿਵਾਦਪੂਰਨ ਦੱਸਿਆ ਗਿਆ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਉੱਪ ਪ੍ਰਧਾਨ ਮਨੀਸ਼ ਕੁਮਾਰ ਨੇ ਮੁੱਖ ਮੰਤਰੀ ਚੰਨੀ ’ਤੇ ਯੂ. ਪੀ. ਬਿਹਾਰ ਦੇ ਨਾਗਰਿਕਾਂ ਨੂੰ ਪੰਜਾਬ ’ਚ ਦਾਖ਼ਲ ਨਾ ਹੋਣ ਦੇਣ ਦੇ ਬਿਆਨ ਨੂੰ ਲੈ ਕੇ ਕਦਮਕੁੰਆਂ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਜੋ PM ਦਾ ਰਾਹ ਸੁਰੱਖਿਅਤ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਕਰਨਗੇ : ਅਮਿਤ ਸ਼ਾਹ
ਮਨੀਸ਼ ਕੁਮਾਰ ਨੇ ਚਰਨਜੀਤ ਸਿੰਘ ਚੰਨੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਸੰਵਿਧਾਨਕ ਅਹੁਦੇ ’ਤੇ ਬਿਰਾਜਮਾਨ ਕਾਂਗਰਸ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਭੜਕਾਊ ਬਿਆਨ ਦੇਣ ਨਾਲ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਠੇਸ ਪਹੁੰਚੀ ਹੈ।
ਇਹ ਵੀ ਪੜ੍ਹੋ : ਪਠਾਨਕੋਟ ਰੈਲੀ ’ਚ PM ਮੋਦੀ ਬੋਲੇ- ਅਸੀਂ ਮਜਬੂਰ ਨਹੀਂ, ਮਜ਼ਬੂਤ ਪੰਜਾਬ ਬਣਾਵਾਂਗੇ
ਪੂਰਾ ਮਾਮਲਾ—
ਦਰਅਸਲ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਚੋਣ ਰੈਲੀ ਦੌਰਾਨ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਾਸੀਆਂ ’ਤੇ ਟਿੱਪਣੀਆਂ ਕੀਤੀਆਂ ਸਨ। ਪੰਜਾਬ ’ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਹੈ, ਇੱਥੇ ਕੋਈ ਨਵੀਂ ਰਾਜਨੀਤੀ ਨਹੀਂ ਮਿਲੇਗੀ। ਜੋ ਬਾਹਰ ਤੋਂ ਆਉਂਦੇ ਹਨ, ਉਨ੍ਹਾਂ ਨੂੰ ਪੰਜਾਬੀਅਤ ਸਿਖਾਓ। ਚੰਨੀ ਨੇ ਕਿਹਾ ਸੀ ਕਿ ਯੂ. ਪੀ. ਦੇ, ਬਿਹਾਰ ਦੇ, ਦਿੱਲੀ ਦੇ ਭਈਏ ਆ ਕੇ ਇੱਥੇ ਰਾਜ ਨਹੀਂ ਕਰਦੇ। ਸਾਡੇ ਇੱਥੇ ਰਾਜ ਕਰਨਾ ਚਾਹ ਰਹੇ ਯੂ. ਪੀ, ਬਿਹਾਰ ਅਤੇ ਦਿੱਲੀ ਦੇ ਭਈਆਂ ਨੂੰ ਪੰਜਾਬ ’ਚ ਦਾਖ਼ਲ ਨਹੀਂ ਹੋਣ ਦੇਣਾ ਹੈ। ਇਸ ਦੌਰਾਨ ਉਨ੍ਹਾਂ ਨਾਲ ਪਿ੍ਰਯੰਕਾ ਗਾਂਧੀ ਵੀ ਮੌਜੂਦ ਸੀ। ਜੋ ਕਿ ਸੀ. ਐੱਮ. ਚੰਨੀ ਦੇ ਇਸ ਬਿਆਨ ’ਤੇ ਤਾੜੀਆਂ ਵਜਾ ਕੇ ਮੁਸਕਰਾਉਂਦੀ ਹੈ ਅਤੇ ਖੁਦ ਵੀ ਨਾਅਰੇ ਲਾਉਣ ਲੱਗਦੀ ਹੈ।
ਇਹ ਵੀ ਪੜ੍ਹੋ : ਅਬੋਹਰ ਰੈਲੀ ’ਚ PM ਮੋਦੀ ਬੋਲੇ- ਪੰਜਾਬ ਦੇ ਕਿਸਾਨਾਂ ਨੂੰ ਨਵੀਂ ਸੋਚ ਅਤੇ ਵਿਜ਼ਨ ਵਾਲੀ ਸਰਕਾਰ ਚਾਹੀਦੀ ਹੈ
ਹਰਿਆਣਾ ਸਰਕਾਰ ਨੂੰ SC ਤੋਂ ਵੱਡੀ ਰਾਹਤ, ਨਿੱਜੀ ਨੌਕਰੀਆਂ ’ਤੇ 75 ਫੀਸਦੀ ਰਾਖਾਵਾਂਕਰਨ ’ਤੇ ਲੱਗੀ ਰੋਕ ਹਟਾਈ
NEXT STORY