ਕੋਚੀ— ਕੇਰਲ 'ਚ ਕੋਚੀ ਨੇੜੇ ਸਮੁੰਦਰ 'ਚ ਬੁੱਧਵਾਰ ਇਕ ਵਪਾਰਕ ਜਹਾਜ਼ 'ਚ ਅੱਗ ਲੱਗ ਗਈ, ਜਿਸ ਦੌਰਾਨ ਚਾਲਕ ਦਲ ਦਾ ਇਕ ਮੈਂਬਰ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਤੋਂ ਬਾਅਦ ਨੌਸੈਨਾ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਕੋਚੀ ਦੇ ਦੱਖਣੀ ਪੱਛਮੀ 'ਚ 14.5 ਨੌਟਿਕਲ ਮੀਲ ਦੀ ਦੂਰੀ 'ਤੇ ਸਮੁੰਦਰ 'ਚ ਜਹਾਜ਼ ਐੱਮ. ਵੀ. ਨਲਿਨੀ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਉਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਉਣ ਲਈ ਬਚਾਅ ਸੰਦੇਸ਼ ਭੇਜਿਆ ਗਿਆ।
ਇਕ ਸੁਰੱਖਿਆ ਅਧਿਕਾਰੀ ਨੇ ਜਹਾਜ਼ 'ਚੋਂ ਮਿਲੇ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਚਾਲਕ ਦਲ ਦਾ ਇਕ ਮੈਂਬਰ 80 ਫੀਸਦੀ ਝੁਲਸ ਗਿਆ ਹੈ। ਚਾਲਕ ਦਲ 'ਚ 22 ਲੋਕ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਬਚਾਅ ਲਈ ਦੱਖਣੀ ਨੌਸੈਨਾ ਕਮਾਨ ਨੇ ਇਕ ਉਨੰਤ ਹਲਕਾ ਹੈਲੀਕਾਪਟਰ ਭੇਜਿਆ ਅਤੇ ਹੋਰ ਲੋੜ ਲਈ ਸੀ ਕਿੰਗ ਨਾਂ ਦੇ ਇਕ ਹੋਰ ਹੈਲੀਕਾਪਟਰ ਨੂੰ ਉਡਾਨ ਲਈ ਤਿਆਰ ਕੀਤਾ। ਬੁਲਾਰੇ ਮੁਤਾਬਕ ਇਸ ਤੋਂ ਇਲਾਵਾ ਤਟਰੱਖਿਅਕ ਬਲ ਅਤੇ ਕੋਚੀਨ ਬੰਦਰਗਾਹ ਨਿਆਸ ਨੇ ਵੀ ਚਾਰਲੀ ਕਿਸ਼ਤੀ ਅਤੇ ਇਕ ਹੋਰ ਕਿਸ਼ਤੀ ਭੇਜੀ ਹੈ।
ਵਿਰੋਧੀ ਪਾਰਟੀਆਂ ਦਾ ਮਹਾਗੱਠਜੋੜ ਜਨਤਾ ਦੀ ਭਾਵਨਾ : ਰਾਹੁਲ
NEXT STORY