ਮੁੰਬਈ—ਮਹਾਰਾਸ਼ਟਰ ਦੇ ਦੌਰੇ 'ਤੇ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਦਾ ਮਹਾਗੱਠਜੋੜ ਬਣਾਉਣ ਦੀ ਕਵਾਇਦ ਨੂੰ ਜਨਤਾ ਦੀ ਭਾਵਨਾ ਦੱਸਿਆ ਹੈ। ਪੀ. ਐੱਮ. ਮੋਦੀ ਅਤੇ ਸੱਤਾਧਾਰੀ ਪਾਰਟੀ 'ਤੇ ਵਾਰ ਕਰਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਸੰਵਿਧਾਨ ਤੇ ਹੋਰਨਾਂ ਸੰਸਥਾਵਾਂ 'ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਮੁੰਬਈ ਵਿਚ ਪੱਤਰਕਾਰਾਂ ਨੂੰ ਕਿਹਾ, ''ਅਜਿਹੀ ਭਾਵਨਾ ਨਾ ਸਿਰਫ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਸਗੋਂ ਜਨਤਾ ਦੀ ਵੀ ਹੈ ਕਿ ਮਹਾਗੱਠਜੋੜ ਬਣੇ, ਜੋ ਭਾਜਪਾ, ਆਰ. ਐੱਸ. ਐੱਸ. ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰ ਸਕੇ।'' ਫਿਲਹਾਲ ਉਨ੍ਹਾਂ ਨੇ ਇਹ ਪੁੱਛੇ ਜਾਣ 'ਤੇ ਚੁੱਪ ਧਾਰ ਲਈ ਕਿ ਵਿਰੋਧੀ ਪਾਰਟੀਆਂ ਦੇ ਮਹਾਗੱਠਜੋੜ ਦੀ ਅਗਵਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਪ੍ਰਧਾਨ ਮੰਤਰੀ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ ਲਈ ਕਹਿੰਦੀ ਆ ਰਹੀ ਹੈ ਪਰ ਉਨ੍ਹਾਂ ਦੀ ਇਸ 'ਚ ਰੁਚੀ ਨਹੀਂ।
ਛੱਤੀਸਗੜ੍ਹ 'ਚ 19 ਨਕਸਲੀ ਗ੍ਰਿਫਤਾਰ
NEXT STORY