ਭੁਵਨੇਸ਼ਵਰ, (ਅਨਸ)- ਓਡਿਸ਼ਾ ਦੇ ਭੁਵਨੇਸ਼ਵਰ ’ਚ ਇਕ ਰਿਹਾਇਸ਼ੀ ਇਮਾਰਤ ’ਚ ਬੁੱਧਵਾਰ ਲੱਗੀ ਭਿਆਨਕ ਅੱਗ ’ਚ ਇਕ ਕੁੜੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 4 ਵਜੇ ਦੇ ਕਰੀਬ ਲਕਸ਼ਮੀ ਸਾਗਰ ਖੇਤਰ ’ਚ ਬਸੰਤੀ ਵਿਲਾ ਅਪਾਰਟਮੈਂਟਸ ਦੇ ਗਰਾਊਂਡ ਫਲੋਰ ’ਤੇ ਲੱਗੀ।
ਅੱਗ ਲੱਗਣ ਦੌਰਾਨ 2 ਬਜ਼ੁਰਗ ਇਮਾਰਤ ਅੰਦਰ ਫਸ ਗਏ ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਵਿਸ਼ਵਜੀਤ (70) ਤੇ ਸੁਲਤਾ (65) ਵਜੋਂ ਹੋਈ ਹੈ। ਗੰਭੀਰ ਰੂਪ ’ਚ ਜ਼ਖਮੀ ਹੋਈ ਇਕ ਕੁੜੀ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਇਮਾਰਤ ’ਚੋਂ ਲੱਗਭਗ 30 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਫਾਇਰ ਫਾਈਟਰਾਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਪੱਛਮੀ ਬੰਗਾਲ 'ਚ ਸਨਸਨੀਖੇਜ਼ ਵਾਰਦਾਤ: ਸ਼ੁਭੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਦੀ ਗੋਲੀ ਮਾਰ ਕੇ ਹੱਤਿਆ
NEXT STORY