ਨਵੀਂ ਦਿੱਲੀ- ਦੱਖਣ ਦਿੱਲੀ ਦੇ ਸਫ਼ਦਰਜੰਗ ਐਨਕਲੇਵ ਇਲਾਕੇ ’ਚ ਵੀਰਵਾਰ ਸ਼ਾਮ ਇਕ ਹੋਟਲ ਦੀ ਬੇਸਮੈਂਟ ’ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਫਾਇਰ ਸਰਵਿਸ ਨੂੰ ਸ਼ਾਮ ਲੱਗਭਗ 7 ਵਜੇ ਸਫ਼ਦਰਜੰਗ ਐਨਕਲੇਵ ਸਥਿਤ ਹੁਮਾਯੂੰਪੁਰ ’ਚ ਐੱਨ. ਸੀ. ਸੀ. ਦਫ਼ਤਰ ਅਤੇ ਜਾਟ ਚੌਪਾਲ ਦੇ ਕੋਲ ਸਥਿਤ ਇਕ ਹੋਟਲ ’ਚ ਅੱਗ ਲੱਗਣ ਦੀ ਸੂਚਨਾ ਮਿਲੀ।
ਅਧਿਕਾਰੀਆਂ ਮੁਤਾਬਕ ਹੋਟਲ ਦੀ ਬੇਸਮੈਂਟ ’ਚ ਅੱਗ ਲੱਗੀ ਸੀ ਅਤੇ ਸ਼ਾਮ 7.20 ਵਜੇ ਤੱਕ ਉਸ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਨੇ ਕਿਹਾ, ‘‘ਇਸ ਘਟਨਾ ’ਚ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅੱਗ ਲੱਗਣ ਦਾ ਕਾਰਨ ਵੀ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।’’ ਬੁੱਧਵਾਰ ਨੂੰ ਵੀ ਦਿੱਲੀ ਦੇ ਹੋਟਲ ’ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ।
ਮਣੀਪੁਰ ’ਚ 5 ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ
NEXT STORY