ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇਕ ਸਨਸਨੀਖੇਜ਼ ਖਬਰ ਮਿਲੀ ਹੈ, ਜਿੱਥੇ ਸਥਿਤ ਜੈ ਪ੍ਰਕਾਸ਼ (ਜੇਪੀ) ਜ਼ਿਲ੍ਹਾ ਹਸਪਤਾਲ ਵਿੱਚ ਬੁੱਧਵਾਰ ਦੁਪਹਿਰ ਨੂੰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ।
ਅੱਗ ਓ.ਪੀ.ਡੀ. ਬਲਾਕ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਇੱਕ ਕਮਰੇ ਵਿੱਚ ਲੱਗੀ, ਜਿੱਥੇ ਸਰਿੰਜਾਂ, ਸੈਂਪਲ ਕਲੈਕਸ਼ਨ ਦੇ ਉਪਕਰਨ ਅਤੇ ਹੋਰ ਸਰਜੀਕਲ ਸਮੱਗਰੀ ਰੱਖੀ ਹੋਈ ਸੀ। ਮੁਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਪਲਾਸਟਿਕ ਅਤੇ ਸਰਜੀਕਲ ਸਾਮਾਨ ਜਲਣ ਕਾਰਨ ਪੂਰੇ ਬਲਾਕ ਵਿੱਚ ਕਾਲਾ ਧੂੰਆਂ ਫੈਲ ਗਿਆ।
ਹਸਪਤਾਲ ਦੇ ਸੁਰੱਖਿਆ ਗਾਰਡਾਂ ਨੇ ਤਾਲਾ ਤੋੜ ਕੇ ਫਾਇਰ ਐਕਸਟਿੰਗੁਇਸ਼ਰ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਧੂੰਏਂ ਕਾਰਨ ਇੱਕ ਗਾਰਡ ਦੀ ਤਬੀਅਤ ਵਿਗੜ ਗਈ, ਜਿਸ ਨੂੰ ਆਕਸੀਜਨ ਸਪੋਰਟ 'ਤੇ ਰੱਖਣਾ ਪਿਆ। ਹਾਲਾਂਕਿ ਗਨਿਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਵੱਡੀ ਮਾਤਰਾ ਵਿੱਚ ਸਰਜੀਕਲ ਸਾਮਾਨ ਸੜ ਕੇ ਸੁਆਹ ਹੋ ਗਿਆ।
ਹਸਪਤਾਲ ਦੀ ਪੁਰਾਣੀ ਵਾਇਰਿੰਗ ਅਤੇ ਫਾਇਰ ਸੇਫਟੀ ਸਿਸਟਮ ਦਾ ਬੰਦ ਹੋਣਾ ਇਸ ਘਟਨਾ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ। ਸਿਵਲ ਸਰਜਨ ਨੇ ਫਾਇਰ ਸੇਫਟੀ ਪ੍ਰਣਾਲੀ ਨੂੰ ਦੁਬਾਰਾ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਮਹਾਸ਼ਿਵਰਾਤਰੀ ਮੌਕੇ ਲੱਡੂ ਤੇ ਜਲਦ ਦਰਸ਼ਨ ਟਿਕਟ ਨਾਲ ਮਹਾਕਾਲੇਸ਼ਵਰ ਮੰਦਰ ਨੂੰ ਹੋਈ ਕਰੋੜਾਂ ਦੀ ਆਮਦਨ
NEXT STORY