ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇੱਥੇ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਾਮਾਇਣ' ਕਿਤਾਬ ਦੀ ਪ੍ਰਤੀ ਭੇਂਟ ਕੀਤੀ ਗਈ। ਇਹ ਕਿਤਾਬ ਪ੍ਰਸਿੱਧ ਵਕੀਲ ਕੇ.ਟੀ.ਐੱਸ. ਤੁਲਸੀ ਦੀ ਸਵਰਗੀ ਮਾਤਾ ਬਲਜੀਤ ਕੌਰ ਤੁਲਸੀ ਨੇ ਲਿਖੀ ਹੈ ਅਤੇ ਇਸ ਦਾ ਪ੍ਰਕਾਸ਼ਨ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਨੇ ਕੀਤਾ ਹੈ।
ਤੁਲਸੀ ਨੇ ਪ੍ਰਧਾਨ ਮੰਤਰੀ ਨਿਵਾਸ 'ਤੇ ਮੋਦੀ ਨੂੰ ਇਹ ਕਿਤਾਬ ਭੇਂਟ ਕੀਤੀ। ਬਾਅਦ ਵਿੱਚ ਮੋਦੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਇਸ ਮੌਕੇ ਦੀ ਫੋਟੋ ਟਵਿੱਟਰ 'ਤੇ ਸਾਂਝੀ ਕਰਦੇ ਹੋਏ ਮੋਦੀ ਨੇ ਕਿਹਾ, ‘‘ਪ੍ਰਸਿੱਧ ਵਕੀਲ ਕੇ.ਟੀ.ਐੱਸ. ਤੁਲਸੀ ਜੀ ਦੀ ਮਾਤਾ ਜੀ ਸਵਰਗੀ ਬਲਜੀਤ ਕੌਰ ਤੁਲਸੀ ਜੀ ਦੁਆਰਾ ਲਿਖਤੀ ਕਿਤਾਬ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਾਮਾਇਣ' ਕਿਤਾਬ ਦੀ ਪ੍ਰਤੀ ਮਿਲੀ। ਇਸ ਕਿਤਾਬ ਨੂੰ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਨੇ ਪ੍ਰਕਾਸ਼ਿਤ ਕੀਤਾ ਹੈ।
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ, ‘‘ਸਾਡੀ ਗੱਲਬਾਤ ਦੌਰਾਨ ਕੇ.ਟੀ.ਐੱਸ. ਤੁਲਸੀ ਜੀ ਨੇ ਸਿੱਖ ਧਰਮ ਦੇ ਸਿੱਧਾਂਤਾਂ 'ਤੇ ਗੱਲ ਕੀਤੀ ਅਤੇ ਗੁਰਬਾਣੀ ਸ਼ਬਦ ਵੀ ਸੁਣਾਏ। ਮੈਂ ਉਨ੍ਹਾਂ ਦੇ ਇਸ ਭਾਵ ਤੋਂ ਅਭਿਭੂਤ ਹੋ ਗਿਆ। ਪੇਸ਼ ਹੈ ਇਸ ਦਾ ਆਡਿਓ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ ਮਰੀਜ਼ਾਂ ਦੀ ਇੰਮਿਉਨਿਟੀ ਵਧਾ ਸਕਦੈ ਕੜਕਨਾਥ ਕੁੱਕੜ, ਰਿਸਰਚ ਸੈਂਟਰ ਨੇ ਲਿਖੀ ICMR ਨੂੰ ਚਿੱਠੀ
NEXT STORY