ਅਹਿਮਦਾਬਾਦ - ਭਾਰਤ 'ਚ ਪਹਿਲੀ ਵਾਰ ਇੱਕ ਵਿਅਕਤੀ ਦੇ ਮੁੜ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅਹਿਮਦਾਬਾਦ ਦਾ ਹੈ। ਪਹਿਲੀ ਵਾਰ ਪੀੜਤ ਹੋਣ ਦੇ 4 ਮਹੀਨੇ ਬਾਅਦ ਇੱਕ ਜਨਾਨੀ ਮੁੜ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਅਹਿਮਦਾਬਾਦ ਦੀ 54 ਸਾਲਾ ਜਨਾਨੀ ਨੂੰ ਪਹਿਲੀ ਵਾਰ 18 ਅਪ੍ਰੈਲ ਨੂੰ ਅਹਿਮਦਾਬਾਦ ਦੇ ਕੋਵਿਡ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ। 124 ਦਿਨ ਬਾਅਦ ਉਹ ਮੁੜ ਪਾਜ਼ੇਟਿਵ ਆਈ ਹੈ। ਹੁਣ ਫਿਰ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ।
ਅਸਲ 'ਚ ਜਨਾਨੀ ਦਾ 30 ਸਾਲਾ ਪੁੱਤਰ ਏਅਰਫੋਰਸ 'ਚ ਹੈ। ਕੁੱਝ ਹੀ ਦਿਨ ਪਹਿਲਾਂ ਉਨ੍ਹਾਂ ਦਾ ਪੁੱਤਰ, ਪਤਨੀ ਅਤੇ 3 ਸਾਲ ਦੇ ਬੱਚੇ ਦੇ ਨਾਲ ਦਿੱਲੀ ਤੋਂ ਅਹਿਮਦਾਬਾਦ ਆਇਆ ਸੀ। ਇਸ ਦੇ ਕੁੱਝ ਹੀ ਦਿਨ ਬਾਅਦ ਜਨਾਨੀ ਅਤੇ ਬੇਟੇ ਨੂੰ ਅਚਾਨਕ ਬੁਖਾਰ ਆ ਗਿਆ। ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਦੋਨਾਂ ਦੀ ਰਿਪੋਰਟ ਪਾਜ਼ੇਟਿਵ ਆਈ।
ਬੇਟੇ ਨੂੰ ਅਹਿਮਦਾਬਾਦ 'ਚ ਡਿਫੈਂਸ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ। ਜਨਾਨੀ ਨੂੰ ਅਹਿਮਦਾਬਾਦ ਮਿਊਨਸਿਪਲ ਕਾਰਪੋਰੇਸ਼ਨ ਨਾਲ ਜੁੜੇ ਕੋਵਿਡ ਕੇਅਰ ਸੈਂਟਰ (ਰਤਨ ਹਸਪਤਾਲ) 'ਚ ਦਾਖਲ ਕੀਤਾ ਗਿਆ ਹੈ। ਕੋਵਿਡ ਕੇਅਰ ਸੈਂਟਰ 'ਚ ਜਨਾਨੀ ਦਾ ਐਂਟੀਬਾਡੀ ਟੈਸਟ ਕੀਤਾ ਗਿਆ ਜੋ ਨੈਗੇਟਿਵ ਆਇਆ। ਇਸ ਤੋਂ ਬਾਅਦ RTPC ਟੈਸਟ ਕੀਤਾ ਗਿਆ।
ਰਤਨ ਹਸਪਤਾਲ ਦੇ ਡਾਕਟਰ ਪ੍ਰਗੇਸ਼ ਵੋਰਾ ਦਾ ਕਹਿਣਾ ਹੈ ਕਿ ਰਿਪੋਰਟ ਮੁੜ ਪਾਜ਼ੇਟਿਵ ਆਉਣ ਤੋਂ ਬਾਅਦ ਅਤੇ ਜਾਂਚ ਲਈ ਅਹਿਮਦਾਬਾਦ ਦੇ ਐੱਸ.ਵੀ.ਪੀ. ਹਸਪਤਾਲ ਨੂੰ ਜਾਣਕਾਰੀ ਦਿੱਤੀ ਗਈ ਹੈ। ਜਨਾਨੀ ਦਾ ਸੈਂਪਲ ਫਿਰ ਲਿਆ ਗਿਆ ਹੈ ਅਤੇ ਖੋਜ ਲਈ ਪੁਣੇ ਦੀ ਵਾਇਰੋਲੋਜੀ ਲੈਬ 'ਚ ਭੇਜਿਆ ਗਿਆ ਹੈ। ICMR ਨੂੰ ਵੀ ਇਸਦੀ ਜਾਣਕਾਰੀ ਦਿੱਤੀ ਗਈ ਹੈ।
ਰਾਜਸਥਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ 74 ਹਜ਼ਾਰ ਦੇ ਕਰੀਬ ਪਹੁੰਚੀ
NEXT STORY