ਲੇਹ- ਲੱਦਾਖ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਸਲ ਕੰਟਰੋਲ ਰੇਖਾ (LAC) ਨੇੜੇ ਨਦੀ ਪਾਰ ਕਰਦੇ ਸਮੇਂ ਇਕ ਟੈਂਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ। ਹਾਦਸੇ ਵਿਚ ਜਾਨ ਗੁਆਉਣ ਵਾਲੇ 5 ਜਵਾਨਾਂ 'ਚ ਇਕ JCO ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਟੈਂਕ ਅਭਿਆਨ ਮਿਸ਼ਨ ਦੌਰਾਨ ਨਦੀ ਨੂੰ ਪਾਰ ਕਰਦਿਆਂ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੂਤਰਾਂ ਮੁਤਾਬਕ ਇਹ ਹਾਦਸਾ ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਦੇ ਮੰਦਰ ਮੋੜ 'ਤੇ ਉਸ ਸਮੇਂ ਵਾਪਰਿਆ, ਜਦੋਂ ਇਕ ਟੈਂਕ ਅਭਿਆਸ ਦੌਰਾਨ ਨਦੀ ਨੂੰ ਪਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ- ਪਿਤਾ ਨੂੰ ਮਿਲੇਗੀ ਨਵੀਂ ਜ਼ਿੰਦਗੀ; ਨਾਬਾਲਗ ਧੀ ਕਰੇਗੀ ਲੀਵਰ ਦਾਨ, ਹਾਈ ਕੋਰਟ ਨੇ ਦਿੱਤੀ ਮਨਜ਼ੂਰੀ
ਟੈਂਕ ਵਿਚ 5 ਜਵਾਨ ਸਨ, ਜੋ ਪਾਣੀ ਵਿਚ ਰੁੜੇ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦਰਅਸਲ ਅਸਲ ਕੰਟਰੋਲ ਰੇਖਾ ( LAC) ਨੇੜੇ ਇਕ ਟੀ-72 ਟੈਂਕ ਅਭਿਆਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਫ਼ੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਟੀ-72 ਟੈਂਕ ਜਿਸ ਵਿਚ 5 ਫ਼ੌਜੀ ਸਵਾਰ ਸਨ, ਨਦੀ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਰੁੜ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਦੌਲਤ ਬੇਗ ਓਲਡੀ ਲੱਦਾਖ ਦਾ ਸਭ ਤੋਂ ਉੱਤਰੀ ਬਿੰਦੂ ਹੈ ਅਤੇ ਗਲਵਾਨ ਘਾਟੀ ਵਿਚ ਸੰਪਰਕ ਦਾ ਪਹਿਲਾ ਬਿੰਦੂ ਹੈ, ਜਿੱਥੇ 2020 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500, ਪੰਜ ਮੈਂਬਰੀ ਪਰਿਵਾਰ ਨੂੰ 3 ਮੁਫਤ ਸਿਲੰਡਰ
ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਨੂੰ ਲੈ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਰਾਹੀਂ ਆਪਣਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਲੱਦਾਖ 'ਚ ਨਦੀ ਪਾਰ ਕਰਦੇ ਸਮੇਂ ਵਾਪਰੇ ਮੰਦਭਾਗੇ ਹਾਦਸੇ 'ਚ ਭਾਰਤੀ ਫੌਜ ਦੇ ਸਾਡੇ 5 ਬਹਾਦਰ ਜਵਾਨਾਂ ਦੇ ਸ਼ਹੀਦ ਹੋ ਜਾਣ 'ਤੇ ਮੈਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ। ਇਸ ਦੁੱਖ ਦੀ ਘੜੀ ਵਿਚ ਰਾਸ਼ਟਰ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਸੰਤ ਵਿਹਾਰ 'ਚ ਕਹਿਰ ਬਣਕੇ ਵਰ੍ਹਿਆ ਮੀਂਹ, ਕੰਧ ਡਿੱਗਣ ਨਾਲ 8 ਲੋਕਾਂ ਦੀ ਮੌਤ, 3 ਲਾਸ਼ਾਂ ਬਰਾਮਦ
NEXT STORY