ਨਵੀਂ ਦਿੱਲੀ (ਭਾਸ਼ਾ) : ਖਰਾਬ ਮੌਸਮ ਕਾਰਨ ਬੁੱਧਵਾਰ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ 'ਤੇ ਘੱਟੋ-ਘੱਟ ਪੰਜ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਤੇ ਏਅਰ ਇੰਡੀਆ ਦੀਆਂ ਦੋ-ਦੋ ਉਡਾਣਾਂ ਨੂੰ ਜੈਪੁਰ ਭੇਜਿਆ ਗਿਆ, ਜਦੋਂ ਕਿ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅੰਮ੍ਰਿਤਸਰ ਭੇਜਿਆ ਗਿਆ।
ਏਅਰ ਇੰਡੀਆ ਨੇ ਦੁਪਹਿਰ 1.44 ਵਜੇ 'X' 'ਤੇ ਇੱਕ ਪੋਸਟ 'ਚ ਕਿਹਾ ਕਿ ਤੇਜ਼ ਹਵਾਵਾਂ ਤੇ ਮੀਂਹ ਕਾਰਨ ਦਿੱਲੀ 'ਚ ਉਡਾਣ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਇੰਡੀਗੋ ਨੇ ਦੁਪਹਿਰ 2.17 ਵਜੇ 'X' 'ਤੇ ਇੱਕ ਪੋਸਟ ਵਿੱਚ ਕਿਹਾ, "ਅੱਜ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਅਤੇ ਹਾਲਾਂਕਿ ਸਾਡੇ ਸੰਚਾਲਨ ਇਸ ਸਮੇਂ ਸ਼ਡਿਊਲ ਅਨੁਸਾਰ ਚੱਲ ਰਹੇ ਹਨ, ਪਰ ਬਾਅਦ ਵਿੱਚ ਮੌਸਮ ਨਾਲ ਸਬੰਧਤ ਉਡਾਣ ਸੇਵਾਵਾਂ ਵਿੱਚ ਦੇਰੀ ਹੋਣ ਦੀ ਉਮੀਦ ਹੈ।" ਰਾਸ਼ਟਰੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGIA) ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ ਅਤੇ ਰੋਜ਼ਾਨਾ ਲਗਭਗ 1,300 ਉਡਾਣਾਂ ਨੂੰ ਸੰਭਾਲਦਾ ਹੈ।
ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਮੁੜ ਧਮਕੀ, ਪੜ੍ਹੋ top-10 ਖ਼ਬਰਾਂ
NEXT STORY