ਹਲਵਾਰਾ (ਲਾਡੀ) : ਲੁਧਿਆਣਾ ਨੇੜੇ ਸਥਿਤ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਗਈ ਹੈ। ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਦੱਸਿਆ ਕਿ ਏਅਰ ਇੰਡੀਆ ਵੱਲੋਂ ਹਲਵਾਰਾ ਹਵਾਈ ਅੱਡੇ ਤੋਂ ਹਫ਼ਤਾਵਾਰੀ 14 ਉਡਾਣਾਂ ਚਲਾਉਣ ਦਾ ਪ੍ਰਸਤਾਵ ਕੇਂਦਰ ਸਰਕਾਰ ਕੋਲ ਰੱਖਿਆ ਗਿਆ ਹੈ।

ਡਾ. ਅਮਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ 12 ਮਾਰਚ ਨੂੰ ਚੱਲ ਰਹੇ ਸੰਸਦ ਸੈਸ਼ਨ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਇੱਕ ਤਾਰਾਬੱਧ ਸਵਾਲ ਪੁੱਛਿਆ ਸੀ। ਆਪਣੇ ਸਵਾਲ ਵਿੱਚ ਉਨ੍ਹਾਂ ਨੇ ਮੰਤਰੀ ਤੋਂ ਜਾਣਨਾ ਚਾਹਿਆ ਸੀ ਕਿ ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਹੋਣ ਦੇ ਬਾਵਜੂਦ ਇਥੋਂ ਅਜੇ ਤੱਕ ਨਿਯਮਿਤ ਉਡਾਣਾਂ ਕਿਉਂ ਸ਼ੁਰੂ ਨਹੀਂ ਹੋ ਸਕੀਆਂ।
ਸੰਸਦ ਮੈਂਬਰ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਤੋਂ ਹਫ਼ਤੇ 'ਚ ਕੁੱਲ 14 ਉਡਾਣਾਂ ਸ਼ੁਰੂ ਕਰਨ ਲਈ ਆਪਣਾ ਪ੍ਰਸਤਾਵ ਭੇਜਿਆ ਹੈ। ਇਹ ਉਡਾਣਾਂ ਸ਼ੁਰੂ ਹੋਣ ਨਾਲ ਲੁਧਿਆਣਾ ਅਤੇ ਆਲੇ–ਦੁਆਲੇ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਉਦਯੋਗਿਕ ਸ਼ਹਿਰ ਲੁਧਿਆਣਾ ਦੀ ਹਵਾਈ ਕਨੈਕਟਿਵਟੀ ਵਿੱਚ ਵੀ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡੇ ਨੂੰ ਚਾਲੂ ਕਰਨ ਲਈ ਕੇਂਦਰ ਅਤੇ ਸੰਬੰਧਤ ਏਜੰਸੀਆਂ ਵੱਲੋਂ ਜ਼ਰੂਰੀ ਪ੍ਰਕਿਰਿਆ ਜਾਰੀ ਹੈ। ਜਿਵੇਂ ਹੀ ਸਾਰੀਆਂ ਤਕਨੀਕੀ ਅਤੇ ਪ੍ਰਸ਼ਾਸਕੀ ਕਾਰਵਾਈਆਂ ਪੂਰੀਆਂ ਹੋਣਗੀਆਂ, ਉਡਾਣਾਂ ਸ਼ੁਰੂ ਕਰਨ ਦਾ ਰਾਹ ਸੁਗਮ ਹੋ ਜਾਵੇਗਾ।
ਡਾ. ਅਮਰ ਸਿੰਘ ਨੇ ਉਮੀਦ ਜਤਾਈ ਕਿ ਜਲਦੀ ਹੀ ਹਲਵਾਰਾ ਹਵਾਈ ਅੱਡੇ ਤੋਂ ਨਿਯਮਿਤ ਉਡਾਣਾਂ ਸ਼ੁਰੂ ਹੋਣਗੀਆਂ, ਜਿਸ ਨਾਲ ਨਾ ਸਿਰਫ਼ ਲੁਧਿਆਣਾ ਜ਼ਿਲ੍ਹੇ ਸਗੋਂ ਮਾਲਵਾ ਖੇਤਰ ਦੇ ਲੋਕਾਂ ਵੀ ਹਵਾਈ ਯਾਤਰਾ ਦੀ ਵੱਡੀ ਸਹੂਲਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਕੈਨਰ ਰਾਹੀਂ ਪੇਮੈਂਟ ਕਰਨ ਦਾ ਝਾਂਸਾ ਦੇ ਕੇ ਦੁਕਾਨ 'ਚ ਚੋਰੀ, ਸੀ.ਸੀ.ਟੀ.ਵੀ. 'ਚ ਕੈਦ ਹੋਈ ਵਾਰਦਾਤ
NEXT STORY