ਈਟਾਨਗਰ — ਅਰੁਣਾਚਲ ਪ੍ਰਦੇਸ਼ ਦੇ ਕਾਮਲੇ ਜ਼ਿਲ੍ਹਾ ਹੈੱਡਕੁਆਰਟਰ 'ਚ ਰਾਗਾ ਤੋਂ ਕਰੀਬ 38 ਕਿਲੋਮੀਟਰ ਦੂਰ ਬੋਪੀ ਅਤੇ ਗੋਦਕ ਪਿੰਡਾਂ ਵਿਚਾਲੇ ਬੀਤੀ ਰਾਤ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੱਚਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਰਾਗਾ ਥਾਣੇ ਦੇ ਇੰਚਾਰਜ ਡੀ ਦੁਲੋਮ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਗੇਟੋਰ ਪਗਮੇਨ (33), ਪਾਕਮਾਰ ਪਾਕਸੋਕ (21), ਤਾਨੀਆ ਯੂਡਿਕ (40), ਤਾਜੁਮ ਨੁਕ (24) ਅਤੇ ਬੇਟੋ ਮਾਦਰੇ (24) ਵਜੋਂ ਹੋਈ ਹੈ। ਮ੍ਰਿਤਕ ਸਾਰੇ ਪੁਰਸ਼ ਹਨ। ਗੰਭੀਰ ਰੂਪ ਵਿੱਚ ਜ਼ਖਮੀ ਨਾਬਾਲਗ ਲਿਬੋ ਪਾਕਸੋਕ (3) ਨੂੰ ਮੁਰੀ ਮੁਗਲੀ ਪੀ.ਐਚ.ਸੀ. ਵਿਖੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੇ ਇਲਾਜ ਲਈ ਟ੍ਰਿਹਮਸ, ਨਾਹਰਲਾਗੁਨ ਵਿਖੇ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਐਂਬੂਲੈਂਸ, ਜੋ ਕਿ ਨਾਹਰਲਾਗੁਨ ਦੇ ਤ੍ਰਿਹਮਸ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਮਰੀਜ਼ ਨੂੰ ਲੈ ਕੇ ਅੱਪਰ ਸੁਬਨਸਿਰੀ ਜ਼ਿਲ੍ਹੇ ਦੇ ਡੰਪੋਰੀਜੋ ਜਾ ਰਹੀ ਸੀ, ਕਾਮਲੇ ਜ਼ਿਲ੍ਹਾ ਹੈੱਡਕੁਆਰਟਰ ਦੇ ਰਾਗਾ ਤੋਂ ਲਗਭਗ 38 ਕਿਲੋਮੀਟਰ ਦੂਰ ਬੋਪੀ ਅਤੇ ਗੋਦਾਕ ਪਿੰਡਾਂ ਦੇ ਵਿਚਕਾਰ ਇੱਕ ਜਗ੍ਹਾ 'ਤੇ 150 ਮੀਟਰ ਖੱਡ ਵਿੱਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ - ਰਾਜ ਸਭਾ ਚੋਣਾਂ ਤੋਂ ਬਾਅਦ ਹਿਮਾਚਲ ਕਾਂਗਰਸ 'ਚ ਉਥਲ-ਪੁਥਲ, ਡੀਕੇ ਸ਼ਿਵਕੁਮਾਰ ਨੂੰ ਬਣਾਇਆ ਅਬਜ਼ਰਵਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜ ਸਭਾ 'ਚ ਨਸੀਰ ਹੁਸੈਨ ਦੀ ਜਿੱਤ ਤੋਂ ਬਾਅਦ ਲੱਗੇ “ਪਾਕਿਸਤਾਨ ਜ਼ਿੰਦਾਬਾਦ” ਦੇ ਨਾਅਰੇ, ਭਾਜਪਾ ਨੇ ਦਿੱਤੀ ਸ਼ਿਕਾਇਤ
NEXT STORY