ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਇਕ ਵਾਰ ਫਿਰ ਯਾਤਰੀਆਂ ਦੀਆਂ ਮੁਸ਼ਕਲਾਂ ਵੱਧਣ ਵਾਲੀਆਂ ਹਨ। ਇਸ ਦਾ ਕਾਰਨ ਹੈ ਕਿ ਏਅਰਪੋਰਟ ਦੇ ਰਨਵੇ ਨੰਬਰ 28/10 ਨੂੰ 15 ਜੂਨ ਤੋਂ 90 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਨਾਲ ਕਈ ਫਲਾਈਟਾਂ ਕੈਂਸਲ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਯਾਤਰੀਆਂ ਨੂੰ ਘੱਟ ਤੋਂ ਘੱਟ ਮੁਸ਼ਕਲ ਆਏ, ਇਸ ਦੇ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਏਅਰਲਾਈਨਜ਼ ਕੰਪਨੀਆਂ ਐਕਸ਼ਨ ਮੋਡ 'ਚ ਆ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ! 9 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ ਜਾਰੀ, ਘਰੋਂ ਬਾਹਰ ਨਿਕਲੇ ਤਾਂ...
ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਰਨਵੇ ਬੰਦ ਕਰਨ ਦੀ ਤਿਆਰੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਇਹ ਬੰਦ ਕਰੀਬ 3 ਮਹੀਨਿਆਂ ਤੱਕ ਚੱਲੇਗਾ। ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਇਸ ਵਾਰ ਯਾਤਰੀਆਂ ਨੂੰ ਪਰੇਸ਼ਾਨੀ ਘੱਟ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਾਉਣ ਨੂੰ ਲੈ ਕੇ ਵੱਡੀ ਰਾਹਤ, ਤਹਿਸੀਲਦਾਰਾਂ ਨੂੰ ਵੀ...
ਇਸ ਲਈ ਉਨ੍ਹਾਂ ਨੇ ਏਅਰਲਾਈਨਜ਼ ਨੂੰ ਪਹਿਲਾਂ ਤੋਂ ਫਲਾਈਟ ਕੈਂਸਲੇਸ਼ਨ ਦਾ ਪਲਾਨ ਤਿਆਰ ਕਰਨ ਅਤੇ ਯਾਤਰੀਆਂ ਨੂੰ ਪਹਿਲਾਂ ਹੀ ਸੂਚਿਤ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕ ਦਿੱਲੀ ਏਅਰਪੋਰਟ ਦੇਸ਼ ਦਾ ਸਭ ਤੋਂ ਰੁੱਝਿਆ ਹੋਇਆ ਹਵਾਈ ਅੱਡਾ ਹੈ ਅਤੇ ਇਕ ਰਨਵੇ ਬੰਦ ਹੋਣ ਨਾਲ ਆਪਰੇਸ਼ਨਜ਼ 'ਤੇ ਵੱਡਾ ਅਸਰ ਪੈਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਜਾਸੂਸ ਦੇ ਘਰੋਂ ਮਿਲਿਆ ਪਾਸਪੋਰਟਾਂ ਤੇ ਦਸਤਾਵੇਜ਼ਾਂ ਦਾ ਭੰਡਾਰ, 50 ਪਾਕਿਸਤਾਨੀਆਂ ਦੇ ਸੰਪਰਕ 'ਚ ਸੀ ਨੌਮਾਨ
NEXT STORY