ਲੁਧਿਆਣਾ (ਵੈੱਬ ਡੈੱਸਕ, ਵਿੱਕੀ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸਰਕਾਰੀ ਅਦਾਰਿਆਂ ਦੇ ਬਿਜਲੀ ਮੀਟਰਾਂ ਨੂੰ ਪ੍ਰੀ-ਪੇਡ ਵਿਚ ਬਦਲਣ ਦੀ ਮੁਹਿੰਮ ਤਹਿਤ ਸਬ-ਡਵੀਜ਼ਨ ਸੰਗਤ ਦੇ ਅਧੀਨ ਆਉਂਦੇ ਪਿੰਡ ਸ਼ੇਰਗੜ੍ਹ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਨੋਟਿਸ ਜਾਰੀ ਕੀਤਾ ਹੈ। ਸਹਾਇਕ ਇੰਜੀਨੀਅਰ, ਵੰਡ ਉਪ ਮੰਡਲ ਸੰਗਤ ਵੱਲੋਂ ਜਾਰੀ ਕੀਤੇ ਗਏ ਮੀਮੋ ਨੰਬਰ 260 (ਮਿਤੀ 09/02/26) ਰਾਹੀਂ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਵਪਾਰਕ ਸਰਕੂਲਰ ਨੰਬਰ 05/2023 ਦੀਆਂ ਹਦਾਇਤਾਂ ਅਨੁਸਾਰ, ਉਨ੍ਹਾਂ ਦੇ ਖਾਤਾ ਨੰਬਰ 3005489089 ਦੇ ਚੱਲਦੇ ਕੁਨੈਕਸ਼ਨ ਨੂੰ 15 ਫਰਵਰੀ 2026 ਤੋਂ ਪ੍ਰੀ-ਪੇਡ ਮੀਟਰਿੰਗ ਵਿਚ ਤਬਦੀਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ! ਪੰਜਾਬ ਵਾਸੀਆਂ ਲੱਗ ਸਕਦੈ ਝਟਕਾ
ਰੀਚਾਰਜ ਅਤੇ ਬਕਾਇਆ ਰਕਮ ਦੀਆਂ ਸ਼ਰਤਾਂ
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਕੁਨੈਕਸ਼ਨਾਂ ਲਈ ਘੱਟੋ-ਘੱਟ 1000 ਰੁਪਏ ਦੀ ਰੀਚਾਰਜ ਰਕਮ ਹੋਣੀ ਲਾਜ਼ਮੀ ਹੈ। ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਸਕੂਲ ਨੂੰ ਇਹ ਰਕਮ ਅਗਾਊਂ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਪਾਵਰਕਾਮ ਨੇ ਸਕੂਲ ਵੱਲ ਖੜ੍ਹੀ 25,449 ਰੁਪਏ ਦੀ ਪੁਰਾਣੀ ਬਕਾਇਆ ਰਕਮ ਦਾ ਵੀ ਜ਼ਿਕਰ ਕੀਤਾ ਹੈ। ਨੋਟਿਸ ਵਿਚ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਪੱਤਰ ਮਿਲਣ ਉਪਰੰਤ ਇਹ ਬਕਾਇਆ ਰਾਸ਼ੀ ਤੁਰੰਤ ਭਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਬਿਜਲੀ ਸਪਲਾਈ ਵਿੱਚ ਕੋਈ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ : ਭਾਜਪਾ ਨੇ ਪੰਜਾਬ ਵਿਚ ਕਰ 'ਤਾ ਵੱਡਾ ਐਲਾਨ, 117 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਨਿਯੁਕਤੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਥਾਣੇ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹਥਿਆਰਾਂ ਦੀ ਨੋਕ 'ਤੇ ਲੁੱਟੀ ਗਈ ਦੁਕਾਨ
NEXT STORY