ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਡਿਲੀਵਰੀ ਬੁਆਏ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਫਲਿੱਪਕਾਰਟ ਡਿਲਵਰੀ ਬੁਆਏ ਦਾ ਮੋਬਾਇਲ ਡਿਲਵਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲਾਸ਼ ਨੂੰ ਡਲਿਵਰੀ ਬੈਗ 'ਚ ਰੱਖ ਕੇ ਨਹਿਰ 'ਚ ਸੁੱਟ ਦਿੱਤਾ ਗਿਆ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਐੱਫਆਈਆਰ ਦਰਜ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਘਟਨਾ ਚਿਨਹਾਟ ਥਾਣਾ ਖੇਤਰ ਦੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਭਰਤ ਵਜੋਂ ਹੋਈ ਹੈ। ਉਹ ਫਲਿੱਪਕਾਰਟ 'ਚ ਡਿਲਵਰੀ ਬੁਆਏ ਦਾ ਕੰਮ ਕਰਦਾ ਸੀ। ਉਹ ਤਿੰਨ ਦਿਨ ਪਹਿਲਾਂ ਵੀਵੋ ਮੋਬਾਈਲ ਦੀ ਡਿਲਵਰੀ ਕਰਨ ਲਈ ਗਾਹਕ ਦੇ ਘਰ ਗਿਆ ਸੀ। ਇਸ ਤੋਂ ਬਾਅਦ ਉਹ ਗਾਇਬ ਹੋ ਗਿਆ। ਡੀਸੀਪੀ ਸ਼ਸ਼ਾਂਕ ਸਿੰਘ ਦਾ ਕਹਿਣਾ ਹੈ ਕਿ ਡਿਲੀਵਰੀ ਦੇਣ ਤੋਂ ਬਾਅਦ ਕਾਤਲਾਂ ਨੇ ਭਰਤ ਨੂੰ ਮੋਬਾਈਲ ਦੀ ਕੇਬਲ ਨਾਲ ਮਾਰ ਦਿੱਤਾ।
ਪੁਲਸ ਟੀਮ ਨਹਿਰ 'ਚ ਭਾਲ ਰਹੀ ਲਾਸ਼
ਡੀਸੀਪੀ ਸ਼ਸ਼ਾਂਕ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਫਲਿੱਪਕਾਰਟ ਦੇ ਬੈਗ 'ਚ ਪਾ ਕੇ ਨਹਿਰ 'ਚ ਸੁੱਟ ਦਿੱਤਾ। ਹੁਣ ਪੁਲਸ ਨੇ ਕਤਲ ਵਿੱਚ ਸ਼ਾਮਲ ਆਕਾਸ਼ ਅਤੇ ਗਜਾਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਇਸ ਦੌਰਾਨ ਪੁਲਸ ਟੀਮ ਨਹਿਰ 'ਚ ਲਾਸ਼ ਦੀ ਭਾਲ ਕਰ ਰਹੀ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕੱਲ੍ਹ ਤੋਂ ਬਦਲ ਜਾਣਗੇ Toll Tax ਦੇ ਨਿਯਮ, ਇਸ ਰਸਤੇ 'ਤੇ ਜਾਣਾ ਹੋਇਆ ਮਹਿੰਗਾ
NEXT STORY