ਗੁਹਾਟੀ — ਅਸਾਮ 'ਚ ਹੜ੍ਹ ਦੀ ਸਥਿਤੀ ਸੋਮਵਾਰ ਨੂੰ ਖਰਾਬ ਹੋ ਗਈ ਅਤੇ ਸੂਬੇ ਦੇ ਅੱਠ ਜ਼ਿਲ੍ਹਿਆਂ 'ਚ ਹੜ੍ਹ ਨਾਲ 1.05 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ। ਇਹ ਜਾਣਕਾਰੀ ਇੱਕ ਅਧਿਕਾਰਤ ਬੁਲੇਟਿਨ ਵਿੱਚ ਦਿੱਤੀ ਗਈ ਹੈ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐਸਡੀਐਮਏ) ਦੀ ਰੋਜ਼ਾਨਾ ਹੜ੍ਹ ਰਿਪੋਰਟ ਦੇ ਅਨੁਸਾਰ, ਬਕਸਾ, ਬਾਰਪੇਟਾ, ਦਰਰੰਗ, ਧੇਮਾਜੀ, ਗੋਲਪਾੜਾ, ਕਰੀਮਗੰਜ, ਨਗਾਓਂ ਅਤੇ ਨਲਬਾੜੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ 1,05,700 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਕਰੀਮਗੰਜ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਹੜ੍ਹ ਨਾਲ 95,300 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਬਾਅਦ ਨਗਾਓਂ ਵਿੱਚ ਕਰੀਬ 5,000 ਲੋਕ ਪ੍ਰਭਾਵਿਤ ਹੋਏ ਹਨ ਅਤੇ ਧੇਮਾਜੀ ਵਿੱਚ 3,600 ਤੋਂ ਵੱਧ ਲੋਕ ਹੜ੍ਹ ਦੇ ਪਾਣੀ ਵਿੱਚ ਫਸੇ ਹੋਏ ਹਨ। ਏਐਸਡੀਐਮਏ ਨੇ ਕਿਹਾ ਕਿ ਇਸ ਵੇਲੇ 309 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਰਾਜ ਭਰ ਵਿੱਚ 1,005.7 ਹੈਕਟੇਅਰ ਖੇਤਰ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ- ਕੁੜੀਆਂ ਨੂੰ ਬੰਧਕ ਬਣਾ ਕੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੱਦਾਖ ਤੋਂ ਝਾਰਖੰਡ ਤੱਕ, ਉੱਤਰ-ਪੱਛਮੀ ਭਾਰਤ 'ਚ ਗਰਮੀ ਦਾ ਪ੍ਰਕੋਪ
NEXT STORY