ਤਿਰੂਵਨੰਤਪੁਰ— ਕੇਰਲ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਦਾ ਕਹਿਰ ਜਾਰੀ ਹੈ। ਇਸ ਨਾਲ 8 ਅਗਸਤ ਤੋਂ ਹੁਣ ਤਕ ਹੋਈਆਂ ਦੁਰਘਟਨਾਵਾਂ 'ਚ 324 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸੂਬਾ ਆਫਤ ਕੰਟਰੋਲ ਅਥਾਰਿਟੀ ਦੇ ਸੂਤਰਾਂ ਨੇ ਦੱਸਿਆ ਕਿ ਹੜ੍ਹ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਰੱਖਿਆ ਬਲਾਂ ਨੇ ਅੱਜ ਸਵੇਰ ਤੋਂ ਹੀ ਬਚਾਅ ਮੁਹਿੰਮ ਵਧਾ ਦਿੱਤੀ ਹੈ। ਹੜ੍ਹ ਕਾਰਨ 68.27 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਕੱਲ ਸ਼ੁਰੂਆਤ ਵਿਚ ਮਰਨ ਵਾਲਿਆਂ ਦੀ ਗਿਣਤੀ 30 ਸੀ, ਜੋ ਹੁਣ 324 ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲਦੀ ਕੇਰਲ ਦਾ ਦੌਰਾ ਕਰਨ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਪਿਨਾਰਾਈ ਵਿਜੀਅਨ ਅਨੁਸਾਰ ਸੂਬੇ ਦੀਆਂ ਬਚਾਅ ਮੁਹਿੰਮਾਂ 'ਚ 23 ਹੋਰ ਹੈਲੀਕਾਪਟਰਾਂ ਅਤੇ 200 ਵਾਧੂ ਬੇੜੀਆਂ ਨੂੰ ਵੀ ਲਾਇਆ ਗਿਆ ਹੈ। ਕੱਲ ਅਰੁਣਾਕੁਲਮ ਅਤੇ ਪਟਨਮਥਿਟਾ ਜ਼ਿਲਿਆਂ 'ਚੋਂ ਲਗਭਗ 3 ਹਜ਼ਾਰ ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਵੱਖ-ਵੱਖ ਜ਼ਿਲਿਆਂ 'ਚ ਕਈ ਲੋਕ ਅਜੇ ਵੀ ਮਕਾਨਾਂ ਵਿਚ ਫਸੇ ਹੋਏ ਹਨ।
ਹੜ੍ਹ 'ਚ ਫਸੀ ਗਰਭਵਤੀ ਔਰਤ ਨੂੰ ਨੇਵੀ ਨੇ ਬਚਾਇਆ
ਕੇਰਲ 'ਚ ਹੜ੍ਹ ਨਾਲ ਸਮੁੱਚਾ ਸੂਬਾ ਪ੍ਰਭਾਵਿਤ ਹੈ। ਸਾਰੀਆਂ ਕੇਂਦਰੀ ਅਤੇ ਸੂਬਾਈ ਸੰਸਥਾਵਾਂ ਰਾਹਤ ਅਤੇ ਬਚਾਅ ਕਾਰਜ ਵਿਚ ਲਗਾਤਾਰ ਲੱਗੀਆਂ ਹੋਈਆਂ ਹਨ।
ਇਸੇ ਦਰਮਿਆਨ ਇੰਡੀਅਨ ਨੇਵੀ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਨੇਵੀ ਦਾ ਇਕ ਹੈਲੀਕਾਪਟਰ ਇਕ ਗਰਭਵਤੀ ਔਰਤ ਨੂੰ ਬਚਾ ਰਿਹਾ ਹੈ। ਬਾਅਦ ਵਿਚ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ। ਹੁਣ ਬੱਚਾ ਅਤੇ ਜੱਚਾ ਸੁਰੱਖਿਅਤ ਅਤੇ ਤੰਦਰੁਸਤ ਹਨ।
ਜੀ. ਐੱਸ. ਟੀ. ਦਾ ਭਾਰ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ 'ਤੇ, ਬੈਟਰੀ ਕਾਰ ਸੇਵਾ ਦੇ ਵਧਾਏ ਕਿਰਾਏ
NEXT STORY