ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਫੁੱਲਾਂ ਦੀ ਖੇਤੀ ਨਾਲ ਨੌਜਵਾਨਾਂ ਦੀ ਜ਼ਿੰਦਗੀ ਬਦਲ ਰਹੀ ਹੈ। ਹਮੀਰਪੁਰ ਜ਼ਿਲ੍ਹੇ ਦੇ ਨਾਦੌਨ ਵਿਧਾਨ ਸਭਾ ਖੇਤਰ ਦੇ ਆਉਣ ਵਾਲੇ ਕਰੜੀ ਪਿੰਡ ਦੇ ਨੌਜਵਾਨ ਫੁੱਲ ਉਤਪਾਦਨ ਕਰ ਕੇ ਆਤਮਨਿਰਭਰ ਬਣ ਰਹੇ ਹਨ। ਨੌਜਵਾਨਾਂ ਨੂੰ ਸਾਲਾਨਾ 5 ਤੋਂ 6 ਲੱਖ ਰੁਪਏ ਦੀ ਆਮਦਨੀ ਹੋ ਰਹੀ ਹੈ। ਇਨ੍ਹਾਂ ਨੌਜਵਾਨਾਂ ਨੇ ਬਾਗਬਾਨੀ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉੱਥੇ ਹੀ ਕਰੜੀ ਪਿੰਡ ਦੇ ਨੌਜਵਾਨ ਵਿਸ਼ਾਲ ਸਿੰਘ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਫੁੱਲਾਂ ਦਾ ਉਤਪਾਦਨ ਕਰ ਕੇ ਸਾਲਾਨਾ ਉਨ੍ਹਾਂ ਨੂੰ 5 ਤੋਂ 6 ਲੱਖ ਰੁਪਏ ਦੀ ਆਮਦਨੀ ਹੋ ਰਹੀ ਹੈ। ਵਿਸ਼ਾਲ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਨੇ ਉਨ੍ਹਾਂ ਨੂੰ ਆਤਮਨਿਰਭਰ ਬਣਨ ਦੀ ਰਾਹ ਦਿਖਾਈ ਹੈ ਜੋ ਆਪਣੇ ਘਰ ਦੇ ਕੰਮਕਾਜ ਦੇ ਨਾਲ-ਨਾਲ ਫੁੱਲ ਉਤਪਾਦਨ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਬਾਗਬਾਨੀ ਵਿਭਾਗ ਅਨੁਸਾਰ ਤਾਂ ਹਮੀਰਪੁਰ ਜ਼ਿਲ੍ਹੇ 'ਚ ਲਗਭਗ ਸਾਢੇ 7 ਹੈਕਟੇਅਰ ਜ਼ਮੀਨ 'ਤੇ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ। ਹਮੀਰਪੁਰ ਜ਼ਿਲ੍ਹੇ ਦੇ 30 ਦੇ ਕਰੀਬ ਕਿਸਾਨ ਫੁੱਲਾਂ ਦੀ ਖੇਤੀ ਕਰ ਕੇ ਚੰਗੀ ਰੋਜ਼ੀ-ਰੋਟੀ ਕਮਾ ਰਹੇ ਹਨ।
ਹਮੀਰਪੁਰ ਜ਼ਿਲ੍ਹੇ 'ਚ ਮੁੱਖ ਤੌਰ 'ਤੇ ਕਾਰਨੇਸ਼ਨ ਅਤੇ ਮੇਰੀਗੋਲਡ ਦੇ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ। ਕਰੜੀ ਵਾਸੀ ਵਿਸ਼ਾਲ ਸਿੰਘ ਨੇ ਦੱਸਿਆ ਕਿ ਉਹ ਪਹਿਲੇ ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਨੌਕਰੀ ਕਰਦੇ ਸਨ। ਜਿੱਥੇ ਉਨ੍ਹਾਂ ਨੂੰ 12 ਤੋਂ 15 ਹਜ਼ਾਰ ਰੁਪਏ ਮਿਲਦੇ ਸਨ ਪਰ ਚੰਡੀਗੜ੍ਹ ਦੇ ਖਰਚ ਦੇ ਨਾਲ-ਨਾਲ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ ਸੀ। ਉਨ੍ਹਾਂ ਕਿਹਾ,''ਮੈਂ ਸ਼ੁਰੂ ਤੋਂ ਹੀ ਫੁੱਲਾਂ ਨਾਲ ਲਗਾਅ ਰਿਹਾ ਸੀ, ਜਿਸ ਕਾਰਨ ਮੈਂ ਬਾਗਬਾਨੀ ਵਿਭਾਗ ਤੋਂ ਫੁੱਲਾਂ ਦੇ ਉਤਪਾਦਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਚਾਰ ਪੌਲੀਹਾਊਸ 'ਚ ਫੁੱਲਾਂ ਦਾ ਉਤਪਾਦਨ ਸ਼ੁਰੂ ਕੀਤਾ, ਜਿਸ ਨਾਲ ਸਾਲਾਨਾ 5 ਤੋਂ 6 ਲੱਖ ਰੁਪਏ ਦੀ ਆਮਦਨੀ ਹੋ ਰਹੀ ਹੈ। ਨਾਦੌਨ ਦੀ ਖੇਤੀਬਾੜੀ ਅਧਿਕਾਰੀ ਨਿਸ਼ਾ ਮੇਹਰਾ ਨੇ ਦੱਸਿਆ ਕਿ ਵਿਸ਼ਾਲ ਅਤੇ ਕਰਨੈਲ ਸਿੰਘ ਨੇ ਉਨ੍ਹਾਂ ਤੋਂ ਫੁੱਲਾਂ ਦੇ ਉਤਪਾਦਨ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਜਿਸ ਕਾਰਨ ਅੱਜ ਉਹ ਚੰਗੀ ਆਮਦਨੀ ਕਮਾ ਰਹੇ ਹਨ ਅਤੇ ਹੋਰ ਬੇਰੁਜ਼ਗਾਰ ਨੌਜਵਾਨਾਂ ਲਈ ਮਿਸਾਲ ਪੇਸ਼ ਕਰ ਰਹੇ ਹਨ।
PM ਮੋਦੀ ਨੇ ਚਿੱਠੀ ਭੇਜ ਕੇ 'ਖਵਾਇਸ਼' ਦਾ ਵਧਾਇਆ ਮਾਣ, ਕਿਹਾ- ਨੌਜਵਾਨ ਪੀੜ੍ਹੀ ਨਾਲ ਜੁੜੀਆਂ ਦੇਸ਼ ਦੀਆਂ ਉਮੀਦਾਂ
NEXT STORY