ਨਵੀਂ ਦਿੱਲੀ- ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਗਾਜ਼ਾ ਵੱਲ ਵਧ ਰਹੇ ਅੰਤਰਰਾਸ਼ਟਰੀ ਬੇੜੇ (ਫਲੋਟੀਲਾ) ਦੇ ਲੋਕਾਂ ਨੂੰ ਲੈ ਕੇ ਇਜ਼ਰਾਈਲ ਦੇ ਇਕ ਮੰਤਰੀ ਦੇ ਰਵੱਈਏ ਦੀ ਦੁਨੀਆ ਦੇ ਕਈ ਦੇਸ਼ਾਂ ਨੇ ਨਿੰਦਾ ਕੀਤੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ। ਇਜ਼ਰਾਈਲ ਦੀ ਫ਼ੌਜ ਨੇ ਮੰਗਲਵਾਰ ਨੂੰ ਉਨ੍ਹਾਂ ਸਾਰੇ ਜਹਾਜ਼ਾਂ ਨੂੰ ਰੋਕ ਦਿੱਤਾ, ਜੋ ਇਕ ਅੰਤਰਰਾਸ਼ਟਰੀ ਬੇੜੇ (ਫਲੋਟੀਲਾ) ਦੇ ਅਧੀਨ ਗਾਜ਼ਾ ਦੀ ਨਾਕੇਬੰਦੀ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਮੁਹਿੰਮ ਗਾਜ਼ਾ 'ਚ ਰਹਿ ਰਹੇ ਲਗਭਗ 20 ਲੱਖ ਫਲਸਤੀਨੀਆਂ ਦੀ ਬਦਹਾਲ ਸਥਿਤੀ ਅਤੇ ਭੋਜਨ, ਦਵਾਈਆਂ ਅਤੇ ਘਰ ਦੀ ਭਾਰੀ ਕਮੀ ਵੱਲ ਦੁਨੀਆ ਦਾ ਧਿਆਨ ਖਿੱਚਣ ਲਈ ਚਲਾਈ ਜਾ ਰਹੀ ਸੀ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,''ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਨੇ ਗਾਜ਼ਾਰ ਵੱਲ ਜਾ ਰਹੇ ਫਲੋਟੀਲਾ ਦੇ ਵਰਕਰਾਂ ਦੇ ਸੰਦਰਭ 'ਚ ਜਿਸ ਤਰ੍ਹਾਂ ਰਵੱਈਆ ਕੀਤਾ ਹੈ, ਉਸ ਦੀ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਸੰਗਠਨਾਂ ਨੇ ਸਖ਼ਤ ਨਿੰਦਾ ਕੀਤੀ ਹੈ ਪਰ ਇਹ ਸੱਚ ਹੈ ਕਿ ਮੋਦੀ ਸਰਕਾਰ ਇਸ ਤਰ੍ਹਾਂ ਦੇ ਲਗਾਤਾਰ ਗੁੱਸੇ 'ਤੇ ਪੂਰੀ ਤਰ੍ਹਾਂ ਚੁੱਪ ਹੈ।'' ਦਰਅਸਲ ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਮਾਰ ਬੇਨ-ਗਵੀਰ ਨੇ ਹਿਰਾਸਤ 'ਚ ਲਏ ਗਏ ਵਰਕਰਾਂ ਦਾ ਮਜ਼ਾਕ ਉਡਾਉਂਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, ਜਿਸ ਨਾਲ ਅੰਤਰਾਸ਼ਟਰੀ ਪੱਧਰ 'ਤੇ ਭਾਰੀ ਗੁੱਸਾ ਫੈਲ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਿੰਗਾ ਤੇਲ ਵਿਗਾੜ ਸਕਦਾ ਹੈ ਭਾਰਤ ਦੀ ਆਰਥਿਕ ਰਫ਼ਤਾਰ, ਗੀਤਾ ਗੋਪੀਨਾਥ ਨੇ ਦਿੱਤੀ ਵੱਡੀ ਚੇਤਾਵਨੀ
NEXT STORY