ਨੈਸ਼ਨਲ ਡੈਸਕ : ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਖ਼ੁਦ ਨੂੰ ‘ਨਾਨ-ਬਾਇਓਲੋਜੀਕਲ’ ਦੱਸਣ ਵਾਲੇ ਪ੍ਰਧਾਨ ਮੰਤਰੀ ਨੂੰ ਵਿਕਟਿਮ ਕਾਰਡ ਖੇਡਣਾ ਬਹੁਤ ਪਸੰਦ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਆਪਣੇ ਪੂਰਵਜਾਂ ਅਤੇ ਸਿਆਸੀ ਵਿਰੋਧੀਆਂ ਵਿਰੁੱਧ ਬੇਹੱਦ ਇਤਰਾਜ਼ਯੋਗ ਤੇ ਕੌੜੀ ਭਾਸ਼ਾ ਦੀ ਵਰਤੋਂ ਕਰਦੇ ਹਨ। ਰਮੇਸ਼ ਅਨੁਸਾਰ ਪ੍ਰਧਾਨ ਮੰਤਰੀ ਨਾ ਸਿਰਫ਼ ਆਪਣੀਆਂ ਜਨਤਕ ਸਭਾਵਾਂ ਵਿੱਚ ਸਗੋਂ ਸੰਸਦ ਦੇ ਅੰਦਰ ਵੀ ਵਾਰ-ਵਾਰ ਝੂਠ ਫੈਲਾਉਂਦੇ ਹਨ ਤੇ ਸੰਸਦ ਦੇ ਅੰਦਰ-ਬਾਹਰ ਗਾਲੀ-ਗਲੋਚ ਕਰਨ ਵਾਲਿਆਂ ਦੀ ਫ਼ੌਜ ਨੂੰ ਪੂਰੀ ਸਰਪ੍ਰਸਤੀ ਦਿੰਦੇ ਹਨ।
ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆ ਜੈਰਾਮ ਰਮੇਸ਼ ਨੇ ਕਿਹਾ ਕਿ ਅੱਜ ਪੂਰਾ ਦੇਸ਼ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਪ੍ਰਧਾਨ ਮੰਤਰੀ NTA ਪੇਪਰ ਲੀਕ ਕਾਰਨ ਲੱਖਾਂ ਨੌਜਵਾਨਾਂ ਨੂੰ ਹੋਈ ਪੀੜਾ ਤੇ ਵਿਦਿਆਰਥੀ ਅੰਦੋਲਨਾਂ 'ਤੇ ਹੋਈ ਬਰਬਰ ਪੁਲਸ ਕਾਰਵਾਈ ਲਈ ਮਾਫ਼ੀ ਮੰਗਣ। ਉਨ੍ਹਾਂ ਨੇ ਰਾਮ ਮੰਦਰ ਟ੍ਰਸਟ ਵਿੱਚ ਹੋਈ ਕਥਿਤ ‘ਚੰਦਾ ਚੋਰੀ’ ਅਤੇ ਆਸਥਾ ਨਾਲ ਹੋਏ ਧੋਖੇ ਦੇ ਮਾਮਲੇ ਵਿੱਚ ਵੀ ਪ੍ਰਧਾਨ ਮੰਤਰੀ ਤੋਂ ਮਾਫ਼ੀ ਦੀ ਮੰਗ ਕੀਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ 8 ਨਵੰਬਰ 2016 ਦੇ ਨੋਟਬੰਦੀ ਦੇ ਫੈਸਲੇ ਨੂੰ ‘ਤੁਗਲਕੀ’ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਖੋਹ ਲਈ ਅਤੇ ਲੱਖਾਂ MSME ਉਦਯੋਗਾਂ ਨੂੰ ਬੰਦ ਹੋਣ ਦੀ ਕਗਾਰ 'ਤੇ ਪਹੁੰਚਾ ਦਿੱਤਾ।
ਪ੍ਰਧਾਨ ਮੰਤਰੀ ਵੱਲੋਂ ਬੀਤੀ ਰਾਤ ਦਿੱਤੇ ਗਏ ਬਿਆਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਮਾਫ਼ ਕਰ ਦਿੱਤਾ ਹੈ, 'ਤੇ ਪ੍ਰਤੀਕਿਰਿਆ ਦਿੰਦਿਆਂ ਰਮੇਸ਼ ਨੇ ਇਸ ਨੂੰ ਆਤਮ-ਮੁਗਧਤਾ ਦੀ ਪ੍ਰਕਾਸ਼ਠਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਿਆਨ ਦੇਸ਼ ਤੇ ਉਨ੍ਹਾਂ ਨੌਜਵਾਨਾਂ ਦਾ ਅਪਮਾਨ ਹੈ ਜੋ ਸਰਕਾਰ ਦੀਆਂ ਨੀਤੀਆਂ ਕਾਰਨ ਪੀੜਤ ਹਨ ਅਤੇ ਨਿਆਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ‘ਇੰਸਟਾਗ੍ਰਾਮ ਸਭਾਵਾਂ’ ਹੁਣ ਜਨਤਾ ਨੂੰ ਹੋਰ ਮੂਰਖ ਨਹੀਂ ਬਣਾ ਸਕਦੀਆਂ।
ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ
NEXT STORY