ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਅਤੇ ਮਹਾਤਮਾ ਜਯੋਤਿਬਾ ਫੁਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦੀ ਪੜ੍ਹਾਈ ’ਤੇ ਵਿਸ਼ੇਸ਼ ਰੂਪ ਨਾਲ ਫੋਕਸ ਕਰਨ। ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ 87ਵੇਂ ਆਡੀਸ਼ਨ ’ਚ ਅੱਜ ਕਿਹਾ ਕਿ ਅਪ੍ਰੈਲ ਦੇ ਮਹੀਨੇ ’ਚ ਅਸੀਂ ਦੋ ਮਹਾਨ ਸ਼ਖਸੀਅਤਾਂ- ਮਹਾਤਮਾ ਫੁਲੇ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਵੀ ਮਨਾਵਾਂਗੇ। ਇਨ੍ਹਾਂ ਦੋਹਾਂ ਨੇ ਹੀ ਭਾਰਤੀ ਸਮਾਜ ’ਤੇ ਆਪਣਾ ਡੂੰਘਾ ਪ੍ਰਭਾਵ ਛੱਡਿਆ ਹੈ। ਮਹਾਤਮਾ ਫੁਲੇ ਦੀ ਜਯੰਤੀ 11 ਅਪ੍ਰੈਲ ਨੂੰ ਹੈ ਅਤੇ ਬਾਬਾ ਸਾਹਿਬ ਦੀ ਜਯੰਤੀ 14 ਅਪ੍ਰੈਲ ਨੂੰ ਮਨਾਵਾਂਗੇ। ਇਨ੍ਹਾਂ ਦੋਹਾਂ ਹੀ ਮਹਾਪੁਰਸ਼ਾਂ ਨੇ ਭੇਦਭਾਵ ਅਤੇ ਅਸਮਾਨਤਾ ਖ਼ਿਲਾਫ ਵੱਡੀ ਲੜਾਈ ਲੜੀ।
ਮਹਾਤਮਾ ਫੁਲੇ ਨੇ ਉਸ ਦੌਰ ’ਚ ਧੀਆਂ ਲਈ ਸਕੂਲ ਖੋਲ੍ਹੇ, ਕੰਨਿਆ ਸ਼ਿਸ਼ੂ ਹੱਤਿਆ ਖ਼ਿਲਾਫ ਆਵਾਜ਼ ਚੁੱਕੀ। ਉਨ੍ਹਾਂ ਨੇ ਪਾਣੀ ਦੇ ਸੰਕਟ ਤੋਂ ਮੁਕਤੀ ਦਿਵਾਉਣ ਲਈ ਵੀ ਵੱਡੀ ਮੁਹਿੰਮ ਚਲਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਫੁਲੇ ਦੀ ਇਸ ਚਰਚਾ ’ਚ ਸਾਵਿਤਰੀ ਬਾਈ ਫੁਲੇ ਦਾ ਵੀ ਜ਼ਿਕਰ ਓਨਾਂ ਹੀ ਜ਼ਰੂਰੀ ਹੈ। ਸਾਵਿਤਰੀ ਬਾਈ ਫੁਲੇ ਨੇ ਕਈ ਸਮਾਜਿਕ ਸੰਸਥਾਵਾਂ ਦੇ ਨਿਰਮਾਣ ’ਚ ਵੱਡੀ ਭੂਮਿਕਾ ਨਿਭਾਈ। ਇਕ ਅਧਿਆਪਕਾ ਅਤੇ ਇਕ ਸਮਾਜ ਸੁਧਾਰਕ ਦੇ ਰੂਪ ’ਚ ਉਨ੍ਹਾਂ ਨੇ ਸਮਾਜ ਨੂੰ ਜਾਗਰੂਕ ਵੀ ਕੀਤਾ ਅਤੇ ਉਸ ਦਾ ਹੌਂਸਲਾ ਵੀ ਵਧਾਇਆ। ਦੋਹਾਂ ਨੇ ਇਕੱਠੇ ਮਿਲ ਕੇ ਸੱਚ ਦੀ ਖੋਜ ਕਰਨ ਵਾਲੇ ਸਮਾਜ ਦੀ ਸਥਾਪਨਾ ਕੀਤੀ। ਜਨ-ਜਨ ਦੇ ਸਸ਼ਕਤੀਕਰਨ ਦੀ ਕੋਸ਼ਿਸ਼ ਕੀਤੀ।
ਮਹਾਤਮਾ ਫੁਲੇ, ਸਾਵਿਤਰੀ ਬਾਈ ਫੁਲੇ, ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਮੈਂ ਸਾਰੇ ਮਾਤਾ-ਪਿਤਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਧੀਆਂ ਨੂੰ ਜ਼ਰੂਰ ਪੜ੍ਹਾਉਣ। ਧੀਆਂ ਦਾ ਸਕੂਲ ’ਚ ਦਾਖ਼ਲਾ ਵਧਾਉਣ ਲਈ ਕੁਝ ਦਿਨ ਪਹਿਲਾਂ ਹੀ ‘ਕੰਨਿਆ ਸਿੱਖਿਆ ਪ੍ਰਵੇਸ਼ ਉਤਸਵ’ ਵੀ ਸ਼ੁਰੂ ਕੀਤਾ ਗਿਆ ਹੈ, ਜਿਨ੍ਹਾਂ ਧੀਆਂ ਦੀ ਪੜ੍ਹਾਈ ਕਿਸੇ ਵਜ੍ਹਾ ਕਰ ਕੇ ਛੁੱਟ ਗਈ ਹੈ, ਉਨ੍ਹਾਂ ਨੂੰ ਮੁੜ ਸਕੂਲ ਲਿਆਉਣ ’ਤੇ ਫੋਕਸ ਕੀਤਾ ਜਾ ਰਿਹਾ ਹੈ।
ਪ੍ਰਮੋਦ ਸਾਵੰਤ ਸੋਮਵਾਰ ਨੂੰ ਗੋਆ ਦੇ ਮੁੱਖ ਮੰਤਰੀ ਵਜੋਂ ਚੁਕਣਗੇ ਸਹੁੰ, ਸਮਾਰੋਹ 'ਚ ਸ਼ਾਮਲ ਹੋਣਗੇ PM ਮੋਦੀ
NEXT STORY