ਨਵੀਂ ਦਿੱਲੀ - ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੁਦਨ ਨੇ ਦੱਸਿਆ ਕਿ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਸਮੇਤ ਸੱਤ ਹਵਾਈ ਅੱਡਿਆਂ ’ਤੇ ਮੰਗਲਵਾਰ ਤੱਕ ਕੁਲ 43 ਉਡਾਣਾਂ ਅਤੇ 9, 156 ਯਾਤਰੀਆਂ ਦੀ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ਲਈ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਜਾਂਚ ’ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੁਦਨ ਨੇ ਦੱਸਿਆ ਕਿ ਚੀਨ ’ਚ ਭਾਰਤੀ ਦੂਤਘਰ ਉਸ ਦੇਸ਼ ’ਚ ਇਨਫੈਕਟਿਡ ਮਾਮਲਿਆਂ ਦੀ ਸਥਿਤੀ ਬਾਰੇ ਸਿਹਤ ਮੰਤਰਾਲਾ ਨੂੰ ਰੈਗੁਲਰ ਰੂਪ ਨਾਲ ਜਾਣਕਾਰੀ ਦਿੰਦਾ ਹੈ। ਦੂਤਘਰ ਨੇ ਦੱਸਿਆ ਕਿ ਚੀਨ ’ਚ ਕੋਰੋਨਾ ਵਾਇਰਸ ਨਾਲ ਨਿਮੋਨੀਆ ਦੇ ਕੁਲ 440 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਅਤੇ ਬੁੱਧਵਾਰ ਤਕ 9 ਲੋਕਾਂ ਦੀ ਮੌਤ ਹੋ ਗਈ।
ਕਸ਼ਮੀਰ 'ਚ ਸਥਿਤੀ ਨੂੰ ਆਮ ਦਿਖਾਉਣ ਲਈ ਕਲਾਕਾਰੀ ਦਿਖਾਈ ਜਾ ਰਹੀ ਹੈ : ਮਹਿਬੂਬਾ
NEXT STORY