ਨਵੀਂ ਦਿੱਲੀ—ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਸਣੇ ਵੱਖ-ਵੱਖ ਖੇਤਰਾਂ 'ਚ ਸਬੰਧ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਬੋਲਸੋਨਾਰੋ ਨਾਲ ਮੁਲਾਕਾਤ ਦੇ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ ਤੇ ਕਿਹਾ ਕਿ ਬੋਲਸੋਨਾਰੋ ਦੀ ਯਾਤਰਾ ਦੋ-ਪੱਖੀ ਸਹਿਯੋਗ ਲਈ 'ਨਵੇਂ ਮੌਕੇ' ਪੈਦਾ ਕਰੇਗੀ। ਉਨ੍ਹਾਂ ਟਵੀਟ ਕੀਤਾ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦਾ ਗਣਤੰਤਰ ਦਿਵਸ 2020 'ਚ ਮੁੱਖ ਮਹਿਮਾਨ ਵਜੋਂ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦੀ ਯਾਤਰਾ ਸਾਡੇ ਦੋ-ਪੱਖੀ ਸਬੰਧਾਂ ਲਈ ਨਵੇਂ ਮੌਕੇ ਲਿਆਏਗੀ। ਇਹ ਦੁਨੀਆ 'ਚ ਚੱਲ ਰਹੇ ਮੁੜ ਸੰਤੁਲਨ ਦਾ ਪ੍ਰਤੀਕ ਵੀ ਹੈ।''
ਬੋਲਸੋਨਾਰੋ ਸ਼ੁੱਕਰਵਾਰ ਨੂੰ ਇੱਥੇ ਪੁੱਜੇ ਹਨ। ਉਨ੍ਹਾਂ ਨਾਲ ਉਨ੍ਹਾਂ ਦੀ ਧੀ ਲੌਰਾ ਬੋਲਸੋਨਾਰੋ, ਨੂੰਹ ਲੌਟੀਸੀਆ ਫਿਰਮੋ, 8 ਮੰਤਰੀ, ਬ੍ਰਾਜ਼ੀਲ ਦੀ ਸੰਸਦ ਦੇ ਚਾਰ ਮੈਂਬਰ ਅਤੇ ਵੱਡਾ ਵਪਾਰਕ ਵਫਦ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੋਲਸੋਨਾਰੋ ਅਤੇ ਜੈਸ਼ੰਕਰ ਵਿਚਕਾਰ ਵਪਾਰ ਆਦਿ ਸਬੰਧੀ ਗੱਲਬਾਤ ਹੋਈ । ਉਹ 24 ਤੋਂ 27 ਜਨਵਰੀ ਤਕ ਭਾਰਤ ਯਾਤਰਾ ਤੇ ਹਨ ਅਤੇ ਭਾਰਤ ਦੇ 71ਵੇਂ ਗਣਤੰਤਰ ਦਿਵਸ 'ਤੇ ਆਯੋਜਿਤ ਹੋਣ ਵਾਲੀ ਪਰੇਡ 'ਚ ਮੁੱਖ ਮਹਿਮਾਨ ਹਨ। ਲੈਟਿਨ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਨਾਲ ਭਾਰਤ ਦੇ ਸਬੰਧ ਪਿਛਲੇ ਕੁਝ ਸਾਲਾਂ ਤੋਂ ਕਾਫੀ ਮਜ਼ਬੂਤ ਹਨ। ਬ੍ਰਾਜ਼ੀਲ ਦੀ ਆਬਾਦੀ 21 ਕਰੋੜ ਅਤੇ ਅਰਥ ਵਿਵਸਥਾ 1800 ਅਰਬ ਡਾਲਰ ਹੈ।
ਭਾਰਤ, ਬ੍ਰਾਜ਼ੀਲ ’ਚ ਰਿਸ਼ਤਿਆਂ ਨੂੰ ਨਵੀਂ ਰਫਤਾਰ ਦੇਣ ਦੀ ਚਰਚਾ, 15 ਸਮਝੌਤਿਆਂ ’ਤੇ ਦਸਤਖਤ
NEXT STORY