ਸ਼੍ਰੀਨਗਰ- ਲੱਦਾਖ ਅਤੇ ਜੰਮੂ ਕਸ਼ਮੀਰ 'ਚ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਦਾਖ਼ਲ ਹੋਏ ਚੀਨ ਦੇ ਨਾਗਰਿਕ ਹੂ ਕੋਂਗਤਾਈ ਨੂੰ ਹਾਂਗਕਾਂਗ ਡਿਪੋਰਟ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 29 ਸਾਲਾ ਹੂ ਨੂੰ ਡਿਪੋਰਟ ਕਰਨ ਅਤੇ ਕਾਲੀ ਸੂਚੀ 'ਚ ਪਾਉਣ ਦਾ ਫ਼ੈਸਲਾ ਉਸ ਦੇ ਮੋਬਾਇਲ ਫੋਨ ਦੀ ਫੋਰੈਂਸਿਕ ਜਾਂਚ ਪੂਰੀ ਹੋਣ ਤੋਂ ਬਾਅਦ ਲਿਆ ਗਿਆ, ਕਿਉਂਕਿ ਉਹ ਲੱਦਾਖ ਅਤੇ ਜੰਮੂ ਕਸ਼ਮੀਰ 'ਚ ਰਣਨੀਤਕ ਮਹੱਤਵ ਦੇ ਸਥਾਨਾਂ 'ਤੇ ਗਿਆ ਸੀ। ਅਧਿਕਾਰੀਆਂ ਨੇ ਦੱਸਿਆ,''ਪਿਛਲੇ ਹਫ਼ਤੇ ਇੱਥੇ ਹਿਰਾਸਤ 'ਚ ਲਏ ਗਏ ਚੀਨ ਦੇ ਨਾਗਰਿਕ ਨੂੰ ਹਾਂਗਕਾਂਗ ਡਿਪੋਰਟ ਕਰਨ ਲਈ 10 ਦਸੰਬਰ ਦੀ ਸ਼ਾਮ ਦਿੱਲੀ ਭੇਜਿਆ ਗਿਆ।''
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
ਕੋਂਗਤਾਈ (29) 19 ਨਵੰਬਰ ਨੂੰ ਸੈਰ-ਸਪਾਟਾ ਵੀਜ਼ੇ 'ਤੇ ਦਿੱਲੀ ਪਹੁੰਚਿਆ ਸੀ। ਸੈਰ-ਸਪਾਟਾ ਵੀਜ਼ੇ ਦੇ ਅਧੀਨ ਉਸ ਨੂੰ ਵਾਰਾਣਸੀ, ਆਗਰਾ, ਨਵੀਂ ਦਿੱਲੀ, ਜੈਪੁਰ, ਸਾਰਨਾਥ, ਗਯਾ ਅਤੇ ਕੁਸ਼ੀਨਗਰ 'ਚ ਬੌਧ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ 20 ਨਵੰਬਰ ਨੂੰ ਜਹਾਜ਼ ਰਾਹੀਂ ਲੇਹ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਉਸ ਨੇ ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਦਫ਼ਤਰ ਦੇ ਕਾਊਂਟਰ 'ਤੇ ਰਜਿਸਟਰੇਸ਼ਨ ਨਹੀਂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਕ ਦਸੰਬਰ ਨੂੰ ਦਿੱਲੀ ਤੋਂ ਜਹਾਜ਼ ਰਾਹੀਂ ਸ਼੍ਰੀਨਗਰ ਪਹੁੰਚਣ ਤੋਂ ਬਾਅਦ ਉਸ ਨੂੰ ਪਿਛਲੇ ਹਫ਼ਤੇ ਸ਼੍ਰੀਨਗਰ 'ਚ ਹਿਰਾਸਤ 'ਚ ਲੈ ਲਿਆ ਗਿਆ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਨਾਗਪੁਰ 'ਚ ਤੇਂਦੁਏ ਨੇ ਢਾਹਿਆ ਕਹਿਰ ! 7 ਲੋਕਾਂ 'ਤੇ ਹਮਲਾ ਕਰ ਕੀਤਾ ਜ਼ਖ਼ਮੀ
NEXT STORY