ਬੈਂਗਲੁਰੂ- ਜਨਤਾ ਦਲ-ਸੈਕੂਲਰ (ਜੇਡੀ-ਐੱਸ) ਨੇਤਾ ਐੱਚ.ਡੀ. ਕੁਮਾਰਸਵਾਮੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਬਸਵਰਾਜ ਬੋਮਈ ਨੇ ਸ਼ਨੀਵਾਰ ਨੂੰ ਸੂਬਾ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਕੁਮਾਰਸਵਾਮੀ ਅਤੇ ਬੋਮਈ ਨੇ ਵਿਧਾਨ ਸਭਾ ਦੇ ਸਪੀਕਰ ਯੂ. ਟੀ. ਖਾਦਰ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ ਹਨ।
ਇਹ ਵੀ ਪੜ੍ਹੋ- CM ਭਜਨਲਾਲ ਦਾ ਵੱਡਾ ਫ਼ੈਸਲਾ, ਅਧਿਆਪਕਾਂ ਦੀ ਭਰਤੀ ’ਚ ਔਰਤਾਂ ਨੂੰ ਮਿਲੇਗਾ 50 ਫੀਸਦੀ ਰਾਖਵਾਂਕਰਨ
ਕੁਮਾਰਸਵਾਮੀ ਚੰਨਾਪਟਨਾ ਅਤੇ ਬੋਮਈ ਸ਼ਿਗਾਓਂ ਵਿਧਾਨ ਸਭਾ ਸੀਟਾਂ ਤੋਂ ਵਿਧਾਇਕ ਸਨ। ਕੁਮਾਰਸਵਾਮੀ, ਜੋ ਮਾਂਡਿਆ ਲੋਕ ਸਭਾ ਹਲਕੇ ਤੋਂ ਚੁਣੇ ਗਏ ਸਨ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਵਿਚ ਕੇਂਦਰੀ ਸਟੀਲ ਅਤੇ ਭਾਰੀ ਉਦਯੋਗ ਮੰਤਰੀ ਹਨ। ਜਦੋਂ ਕਿ ਬੋਮਈ ਹਾਵੇਰੀ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਹਨ। ਦੋਵੇਂ ਸਬੰਧਤ ਵਿਧਾਨ ਸਭਾ ਸੀਟਾਂ ਖਾਲੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੂੰ ਹੁਣ ਇਨ੍ਹਾਂ ਸੀਟਾਂ 'ਤੇ ਜ਼ਿਮਨੀ ਦਾ ਐਲਾਨ ਕਰਨਾ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਉੱਤਰਾਖੰਡ 'ਚ ਵੱਡਾ ਹਾਦਸਾ: 23 ਲੋਕਾਂ ਨੂੰ ਲਿਜਾ ਰਿਹਾ ਟੈਂਪੂ ਟਰੈਵਲਰ ਨਦੀ 'ਚ ਡਿੱਗਾ, ਹੁਣ ਤਕ 12 ਦੀ ਮੌਤ
NEXT STORY