ਨੈਸ਼ਨਲ ਡੈਸਕ: ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਐਡਵੋਕੇਟ ਸ਼ਾਂਤੀ ਭੂਸ਼ਣ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਸ਼ਾਂਤੀ ਭੂਸ਼ਣ ਕਈ ਸਮਾਜਿਕ ਅਤੇ ਸਿਆਸੀ ਅੰਦੋਲਨ ਨਾਲ ਵੀ ਜੁੜੇ ਰਹੇ ਸਨ। ਸਾਲ 1977 ਤੋਂ 1979 ਤਕ ਮੋਰਾਰਜੀ ਦੇਸਾਈ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਦੇਸ਼ ਦਾ ਕਾਨੂੰਨ ਮੰਤਰੀ ਬਣਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਝਾਰਖੰਡ: ਧਨਬਾਦ ਦੇ ਆਸ਼ੀਰਵਾਦ ਟਾਵਰ 'ਚ ਲੱਗੀ ਭਿਆਨਕ ਅੱਗ, ਹੁਣ ਤਕ 8 ਲੋਕਾਂ ਦੀ ਮੌਤ
ਐਮਰਜੈਂਸੀ ਦੌਰਾਨ ਉਨ੍ਹਾਂ ਨੇ ਅੰਦੋਲਨ ਵਿਚ ਹਿੱਸਾ ਲਿਆ ਸੀ। ਬਾਅਦ ਦੇ ਦੌਰ 'ਚ ਵੀ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਕਈ ਅੰਦੋਲਨਾਂ ਵਿਚ ਸ਼ਮੂਲੀਅਤ ਕੀਤੀ। ਸ਼ਾਂਤੀ ਭੂਸ਼ਣ ਨੂੰ ਸੰਵਿਧਾਨ ਮਾਹਰ ਵਜੋਂ ਵੀ ਜਾਣਿਆ ਜਾਂਦਾ ਸੀ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗ਼ਮਾਂ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਸਮਾਗਮ ਦੌਰਾਨ ਦੀਵੇ ਤੋਂ ਲੱਗੀ ਅੱਗ, 14 ਲੋਕਾਂ ਦੀ ਮੌਤ
NEXT STORY