ਮੁੰਬਈ — ਇਕ ਅਖੌਤੀ ਬਾਬੇ ਨੂੰ ਕਾਮੋਥ ਪੁਲਸ ਵਲੋਂ ਇਕ ਸਾਬਕਾ ਵਿਧਾਇਕ ਅਤੇ ਉਸ ਦੇ ਪੁੱਤਰ ਤੋਂ ਲਗਭਗ ਦੋ ਕਰੋੜ ਰੁਪਏ ਠੱਗ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਆਦਮੀ ਜਿਹੜਾ ਕਿ ਇਕ ਚੈਰੀਟੇਬਲ ਟਰੱਸਟ ਚਲਾਉਂਦਾ ਹੈ ਅਤੇ ਇਕ ਸਥਾਨਕ ਪਾਰਟੀ ਦਾ ਪ੍ਰਧਾਨ ਵੀ ਹੈ, ਨੂੰ ਨਵੀਂ ਮੁੰਬਈ ਪੁਲਸ ਵਲੋਂ ਜੇਨੁਰੀ 'ਚ ਉਸਦੇ ਲੁਕਣ ਟਿਕਾਣੇ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਅਨੁਸਾਰ ਉਸ ਨੇ ਆਪਣੇ ਟਰੱਸਟ ਲਈ 'ਦਾਨ' ਦੇ ਨਾਂ 'ਤੇ ਹੋਰ ਵੀ ਬਹੁਤ ਸਾਰੇ ਲੋਕਾਂ ਤੋਂ ਪੈਸੇ ਲਏ ਸਨ। ਉਦੇ ਸਿੰਘ ਪ੍ਰਤਾਪ ਰੋਹਾਨ ਉਰਫ ਮਹਾਰਾਜਾ ਚੌਹਾਨ ਨੂੰ ਸ਼ੁੱਕਰਵਾਰ ਦੀ ਸਵੇਰ ਗ੍ਰਿਫਤਾਰ ਕੀਤਾ ਗਿਆ। ਐੱਨ. ਸੀ. ਪੀਜ਼ ਦੇ ਸਾਬਕਾ ਵਿਧਾਇਕ ਵਿਜੇ ਕਾਂਬਲੀ (70) ਵਲੋਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਕਾਮੋਥ ਪੁਲਸ ਦੇ ਸੀਨੀਅਰ ਇੰਸਪੈਕਟਰ ਨੇ ਕਿਹਾ ਕਿ ਸ਼ਿਕਾਇਤਕਰਤਾ ਅਨੁਸਾਰ ਇਸ ਬਾਬੇ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੀ ਪਾਰਟੀ ਹਿੰਦੂ ਪਕਸ਼ ਰਾਹੀਂ ਕੇਂਦਰ 'ਚ ਚੰਗਾ ਪ੍ਰਭਾਵ ਰੱਖਦਾ ਹੈ। ਉਸ ਨੇ ਕਾਂਬਲੀ ਦੇ ਪੁੱਤਰ ਨੂੰ ਯਕੀਨ ਦੁਆਇਆ ਕਿ ਉਸ ਦੀ ਸਿਫਾਰਿਸ਼ ਨਾਲ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਵੱਖ-ਵੱਖ ਕਮੇਟੀਆਂ ਦੇ ਲਾਹੇਵੰਦ ਅਹੁਦਿਆਂ 'ਤੇ ਬਿਰਾਜਮਾਨ ਹੋ ਸਕਦੇ ਹਨ ਅਤੇ ਇਸ ਦੇ ਇਲਾਵਾ ਲਾਲ ਬੱਤੀ ਕਾਰ ਵੀ ਉਨ੍ਹਾਂ ਨੂੰ ਮਿਲ ਸਕਦੀ ਹੈ।
ਮੋਦੀ ਦੀ ਨੋਟਬੰਦੀ ਦੀ ਹਮਾਇਤ ਕਰਨ ਵਾਲੇ ਕਮਲ ਹਾਸਨ ਨੇ ਕਿਹਾ- 'ਮੈਂ ਮੁਆਫੀ ਮੰਗਦਾ ਹਾਂ'
NEXT STORY