ਭਰੂਚ : ਜਨਜਾਤੀ ਮਾਮਲਿਆਂ ’ਤੇ ਮੁਖਰ ਰਹਿਣ ਵਾਲੇ ਗੁਜਰਾਤ ਤੋਂ ਸੰਸਦ ਅਤੇ ਸਾਬਕਾ ਕੇਂਦਰੀ ਮੰਤਰੀ ਮਨਸੁਖ ਵਸਾਵਾ ਨੇ ਮੰਗਲਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ ਉਹ ਸੰਸਦ ਦੇ ਬਜਟ ਸੈਸ਼ਨ ਤੋਂ ਬਾਅਦ ਲੋਕਸਭਾ ਦੀ ਸੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦੇਣਗੇ। ਵਸਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਹਫਤੇ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਦੀ ਨਰਮਦਾ ਜ਼ਿਲੇ ਦੇ 121 ਪਿੰਡਾਂ ਨੂੰ ਵਾਤਾਵਰਣ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਖੇਤਰ ਐਲਾਨ ਕਰਨ ਸਬੰਧੀ ਸੂਚਨਾ ਵਾਪਸ ਲਈ ਜਾਵੇ। ਭਰੂਚ ਤੋਂ 6 ਵਾਰ ਸੰਸਦ ਰਹੇ ਵਸਾਵਾ ਨੇ ਗੁਜਰਾਤ ਭਾਜਪਾ ਪ੍ਰਧਾਨ ਆਰ. ਸੀ. ਪਾਟਿਲ ਨੂੰ ਲਿਖੇ ਪੱਤਰ ’ਚ ਕਿਹਾ ਕਿ ਮੈਂ ਅਸਤੀਫਾ ਦੇ ਰਿਹਾ ਹਾਂ ਤਾਂਕਿ ਮੇਰੀਆਂ ਗਲਤੀਆਂ ਕਾਰਨ ਪਾਰਟੀ ਦਾ ਅਕਸ ਖਰਾਬ ਨਾ ਹੋਵੇ। ਮੈਂ ਪਾਰਟੀ ਦਾ ਵਫਾਦਾਰ ਵਰਕਰ ਰਿਹਾ ਹਾਂ, ਇਸ ਲਈ ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਓ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
‘ਦਿੱਲੀ ਦੰਗੇ ਦੇ ਦੋਸ਼ੀ’ ਓਸਾਮਾ ਨੂੰ ਮਿਲੀ ਜ਼ਮਾਨਤ
NEXT STORY