ਈਟਾਨਗਰ- ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ 'ਚ ਮੋਹਲੇਧਾਰ ਮੀਂਹ ਮਗਰੋਂ ਮੰਗਲਵਾਰ ਦੇਰ ਰਾਤ ਕਾਰਸਿੰਘਸਾ ਨੇੜੇ ਏ. ਪੀ. ਐਸ. ਟੀ. ਐਸ ਵਰਕਸ਼ਾਪ ਦੀ ਕੰਧ ਡਿੱਗਣ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਦੇਰ ਰਾਤ ਕਰੀਬ 1.30 ਵਜੇ ਵਾਪਰੀ ਜਦੋਂ ਅਰੁਣਾਚਲ ਪ੍ਰਦੇਸ਼ ਸਟੇਟ ਟਰਾਂਸਪੋਰਟ ਸਰਵਿਸਿਜ਼ (ਏ.ਪੀ.ਐੱਸ.ਟੀ.ਐੱਸ.) ਦੀ ਵਰਕਸ਼ਾਪ ਦੀ ਕੰਧ ਕੁਝ ਝੌਂਪੜੀਆਂ 'ਤੇ ਡਿੱਗ ਗਈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ, ਜੋ ਫਿਲਹਾਲ ਖਤਰੇ ਤੋਂ ਬਾਹਰ ਹਨ। ਮ੍ਰਿਤਕਾਂ ਦੀ ਪਛਾਣ ਉਰਮਿਲਾ ਬਿਸਵਾਸ, ਵਿਕਾਸ ਬਿਸਵਾਸ, ਮੁਕੀਬ-ਉਰ-ਰਹਿਮਾਨ ਅਤੇ ਪਾਲ ਵਜੋਂ ਹੋਈ ਹੈ। ਨਾਹਰਲਾਗੁਨ ਦੇ ਪੁਲਸ ਸੁਪਰਡੈਂਟ ਮਿਹੀਨ ਗੈਂਬੋ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਹਰਿਆਣਾ 'ਚ ਕਾਂਗਰਸ ਦੀ ਹਾਰ ਦਾ ਅਸਰ, ਦਿੱਲੀ 'ਚ ਇਕੱਲਿਆਂ ਚੋਣ ਲੜੇਗੀ AAP
NEXT STORY