ਕਾਕੀਨਾਡਾ (ਵਾਰਤਾ)- ਆਂਧਰਾ ਪ੍ਰਦੇਸ਼ 'ਚ ਕਾਕੀਨਾਡਾ ਜ਼ਿਲ੍ਹੇ ਰਾਸ਼ਟਰੀ ਰਾਜਮਾਰਗ 'ਤੇ ਧਰਮਵਰਮ ਕੋਲ ਸ਼ੁੱਕਰਵਾਰ ਤੜਕੇ 2 ਲਾਰੀਆਂ ਦੀ ਟੱਕਰ ਤੋਂ ਬਾਅਦ ਵਾਹਨਾਂ 'ਚ ਅੱਗ ਲੱਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਇਕ ਲਾਰੀ ਰਾਜਮੁੰਦਰੀ 'ਚ ਰੇਲ ਪਹੁੰਚਾ ਕੇ ਵਾਪਸ ਪਰਤ ਰਹੀ ਸੀ ਅਤੇ ਉਦੋਂ ਅਚਾਨਕ ਲਾਰੀ ਬੇਕਾਬੂ ਹੋ ਗਈ ਅਤੇ ਸੜਕ ਦੇ ਡਿਵਾਈਡਰ ਨੂੰ ਪਾਰ ਕਰਨ ਤੋਂ ਬਾਅਦ ਉਲਟ ਦਿਸ਼ਾ ਤੋਂ ਆ ਰਹੀ ਕੰਟੇਨਰ ਲਾਰੀ ਨਾਲ ਉਸ ਦੀ ਟੱਕਰ ਹੋ ਗਈ।
ਦੋਹਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨਾਂ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਦੋਹਾਂ ਵਾਹਨਾਂ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਚਾਰ ਲੋਕ ਜਿਊਂਦੇ ਸੜ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫ਼ੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਵਾਹਨਾਂ ਦੇ ਕੈਬਿਨ 'ਚ ਚਾਰ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ।
ਕੈਥਲ ’ਚ ਤਿਰੰਗੇ ਦਾ ਅਪਮਾਨ, ਗੀਤਾ ਜਯੰਤੀ ਮਹਾਉਤਸਵ ’ਚ ਸ਼ਹੀਦ ਉਦੇ ਸਿੰਘ ਕਿਲ੍ਹੇ ਤੋਂ ਗਾਇਬ ਰਿਹਾ ਰਾਸ਼ਟਰੀ...
NEXT STORY