ਦੇਹਰਾਦੂਨ- ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਵਿਚ ਅਮੋਰੀ-ਖਤੋਲੀ ਹਾਈਵੇਅ 'ਤੇ ਇਕ ਕਾਰ ਦੇ 250 ਮੀਟਰ ਡੂੰਘੀ ਖੱਡ 'ਚ ਡਿੱਗ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਣਾ ਮੁਖੀ ਯੋਗੇਸ਼ ਉਪਾਧਿਆਏ ਨੇ ਦੱਸਿਆ ਕਿ ਦੁਧੌਰੀ ਸਕੂਲ ਨੇੜੇ ਇਕ ਸੌੜੀ ਸੜਕ ਤੋਂ ਜਾ ਰਹੀ ਕਾਰ ਖੱਡ 'ਚ ਡਿੱਗ ਗਈ।
ਇਸ ਹਾਦਸੇ ਵਿਚ ਡਰਾਈਵਰ ਸਮੇਤ ਕਾਰ 'ਚ ਸਵਾਰ 3 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇਕ ਵਿਅਕਤੀ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਇਕ ਜ਼ਖ਼ਮੀ ਦਾ ਟਨਕਪੁਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਡਰਾਈਵਰ ਰਾਜੇਂਦਰ ਸਿੰਘ (40), ਸ਼ੰਕਰ ਸਿੰਘ (55), ਜਗਤ ਸਿੰਘ (60) ਅਤੇ ਕੁੰਦਨ ਸਿੰਘ (50) ਦੇ ਤੌਰ 'ਤੇ ਹੋਈ ਹੈ।
ਕੁੰਦਨ ਸਿੰਘ ਦੀ ਮੌਤ ਟਨਕਪੁਰ ਦੇ ਇਕ ਹਸਪਤਾਲ ਤੋਂ ਉਨ੍ਹਾਂ ਨੂੰ ਹਲਦਵਾਨੀ ਦੇ ਸੁਸ਼ੀਲਾ ਤਿਵਾੜੀ ਹਸਪਤਾਲ ਲਿਜਾਂਦੇ ਸਮੇਂ ਹੋਈ। ਓਪਾਧਿਆਏ ਨੇ ਦੱਸਿਆ ਕਿ ਹਾਦਸੇ ਵਿਚ ਸਵਰੂਪ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਹਾਦਸੇ 'ਤੇ ਸੋਗ ਜ਼ਾਹਰ ਕੀਤਾ ਹੈ।
ਤੇਜ਼ੀ ਨਾਲ ਫੈਲ ਰਿਹਾ ਹੈ 'H3N2' ਫਲੂ, ਨਵੇਂ ਵਾਇਰਸ ਦੀ ਲਪੇਟ 'ਚ ਦਿੱਲੀ ਵਾਸੀ
NEXT STORY