ਨਵੀਂ ਦਿੱਲੀ- ਦਿੱਲੀ 'ਚ ਖੰਘ-ਜ਼ੁਕਾਮ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ਹੀ ਨਹੀਂ ਪੰਜਾਬ ਸਮੇਤ ਕਈ ਸੂਬਿਆਂ 'ਚ ਮਾਮਲੇ ਵਧ ਰਹੇ ਹਨ। ਭਾਰਤੀ ਮੈਡੀਕਲ ਖੋਜ ਪਰੀਸ਼ਦ (ICMR) ਦੇ ਮਾਹਰਾਂ ਨੇ ਕਿਹਾ ਕਿ ਭਾਰਤ 'ਚ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਖੰਘ ਅਤੇ ਬੁਖਾਰ ਨਾਲ ਖੰਘ ਹੋਣ ਦਾ ਕਾਰਨ 'ਇਨਫਲੂਏਜ਼ਾ ਏ' ਦੀ ਉਪ ਕਿਸਮ 'H3N2' ਹੈ।
ਇਹ ਵੀ ਪੜ੍ਹੋ- ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!
ਫਲੂ ਫੈਲਣ ਦਰਮਿਆਨ ਮਾਰਕੀਟ 'ਚ ਕਫ ਸਿਰਪ ਯਾਨੀ ਕਿ ਖੰਘ ਦੀ ਦਵਾਈ ਅਤੇ ਐਂਟੀ ਐਲਰਜੀ ਦਵਾਈਆਂ ਦੀ ਵਿਕਰੀ ਵਧ ਰਹੀ ਹੈ। ICMR ਸਾਹ ਜ਼ਰੀਏ ਵਾਇਰਸ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ 'ਤੇ ਸਖ਼ਤ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਨੇ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਇਕ ਸੂਚੀ ਜਾਰੀ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।
ਇਹ ਵੀ ਪੜ੍ਹੋ- 'ਇਨਫਲੂਏਂਜ਼ਾ-ਏ' ਦੇ ਉਪ-ਕਿਸਮ ‘H3N2’ ਕਾਰਨ ਫੈਲ ਰਿਹੈ ਬੁਖਾਰ ਅਤੇ ਖੰਘ: ICMR ਮਾਹਰ
ਦੂਜੇ ਪਾਸੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਦੇਸ਼ ਭਰ ਵਿੱਚ ਖੰਘ, ਜ਼ੁਕਾਮ ਅਤੇ ਮਤਲੀ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਵਿਰੁੱਧ ਸਾਵਧਾਨ ਕੀਤਾ ਹੈ। IMA ਨੇ ਕਿਹਾ ਕਿ ਮੌਸਮੀ ਬੁਖਾਰ 5 ਤੋਂ 7 ਦਿਨਾਂ ਤੱਕ ਰਹੇਗਾ। IMA ਦੀ ਸਥਾਈ ਕਮੇਟੀ ਨੇ ਕਿਹਾ ਕਿ ਬੁਖਾਰ ਤਿੰਨ ਦਿਨਾਂ ਵਿਚ ਉਤਰ ਜਾਵੇਗਾ ਪਰ ਖੰਘ ਤਿੰਨ ਹਫ਼ਤਿਆਂ ਤਕ ਜਾਰੀ ਰਹਿ ਸਕਦੀ ਹੈ।
ਰਾਬੜੀ ਦੇਵੀ ਦੇ ਘਰ ਪੁੱਜੀ CBI, ਅਰਵਿੰਦ ਕੇਜਰੀਵਾਲ ਬੋਲੇ- ਵਿਰੋਧੀ ਨੇਤਾਵਾਂ ਨੂੰ ਪਰੇਸ਼ਾਨ ਕਰਨਾ ਗਲਤ ਹੈ
NEXT STORY