ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਮੰਗਲਵਾਰ ਨੂੰ ਰਾਜਸਥਾਨ ਦੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 9.60 ਲੱਖ ਰੁਪਏ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਜਾ ਰਹੇ ਇਕ ਵਾਹਨ ਨੂੰ ਪੁਲਸ ਦਲ ਨੇ ਸ਼ਾਮ ਕਰੀਬ 5 ਵਜੇ ਜੰਮੂ ਕਸ਼ਮੀਰ ਰਾਜਮਾਰਗ 'ਤੇ ਰੋਕਿਆ ਅਤੇ ਵਾਹਨ ਦੀ ਤਲਾਸ਼ੀ ਲੈਣ 'ਤੇ ਰਾਜਸਥਾਨ ਦੇ ਰਾਧੇਸ਼ਾਮ ਦੇ ਬੈਗ 'ਚੋਂ 9.60 ਲੱਖ ਰੁਪਏ ਮਿਲੇ।
ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਸ਼ਾਮ ਇਸ ਨਕਦੀ ਦਾ ਸਰੋਤ ਦੱਸਣ 'ਚ ਅਸਮਰੱਥ ਰਿਹਾ, ਜਿਸ ਤੋਂ ਬਾਅਦ ਇਹ ਰਕਮ ਜ਼ਬਤ ਕਰ ਲਈ ਗਈ। ਉਨ੍ਹਾਂ ਅਨੁਸਾਰ, ਇਸ ਸੰਬੰਧ 'ਚ ਇਨਕਮ ਟੈਕਸ ਵਿਭਾਗ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਉਸ ਤੋਂ ਨਕਦੀ ਦੇ ਸਰੋਤ ਅਤੇ ਸੰਬੰਧਤ ਟੈਕਸ ਦੇਣਦਾਰੀ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ।
ਗੁਰੂਗ੍ਰਾਮ ਦੇ ਹੋਟਲ 'ਚ ਬੰਬ ਹੋਣ ਦੀ ਧਮਕੀ ਨਿਕਲੀ ਅਫ਼ਵਾਹ, ਫ਼ੋਨ ਕਰਨ ਵਾਲਾ ਮਾਨਸਿਕ ਰੂਪ ਤੋਂ ਬੀਮਾਰ
NEXT STORY