ਭੋਪਾਲ—ਮੱਧ ਪ੍ਰਦੇਸ਼ ਦੀ ਨੀਮਚ ਜੇਲ 'ਚੋਂ ਅੱਜ 4 ਕੈਦੀ ਫਰਾਰ ਹੋਣ ਕਾਰਨ ਪੁਲਸ ਪ੍ਰਸ਼ਾਸਨ 'ਚ ਹੜਕੰਪ ਮੱਚ ਗਿਆ ਹੈ। ਕੈਦੀਆਂ ਦੇ ਫਰਾਰ ਹੋਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ ਫਿਲਹਾਲ ਫਰਾਰ ਕੈਦੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਐਤਵਾਰ ਨੂੰ ਮੱਧ ਪ੍ਰਦੇਸ਼ ਦੀ ਨੀਮਚ ਜ਼ੇਲ ਤੋਂ ਸਵੇਰਸਾਰ 4 ਤੋਂ 4.30 ਵਜੇ ਦੌਰਾਨ ਜੇਲ ਦੀ ਬੈਰਕ ਨੰਬਰ 11 ਤੋਂ 4 ਕੈਦੀ ਸਰੀਆਂ ਕੱਟ ਕੇ ਫਰਾਰ ਹੋਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੂੰ ਜੇਲ ਦੀ ਚਾਰਦੀਵਾਰੀ ਦੇ ਬਾਹਰੋਂ ਰੱਸੀ ਰਾਹੀਂ ਫਰਾਰ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ 2 ਮੱਧ ਪ੍ਰਦੇਸ਼ ਅਤੇ 2 ਰਾਜਸਥਾਨ ਦੇ ਕੈਦੀ ਹਨ।
ਮੋਦੀ ਜਾਪਾਨ 'ਚ ਟਰੰਪ ਨੂੰ ਮਿਲਣਗੇ, ਮੁੱਦੇ ਤੈਅ ਕਰਨ ਭਾਰਤ ਆਉਣਗੇ ਮਾਈਕ ਪੋਂਪੀਓ
NEXT STORY