ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਮੰਗਲਵਾਰ ਨੂੰ 4 ਅੱਤਵਾਦੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਅਤੇ ਪੁਲਸ ਨੇ ਸੋਮਵਾਰ ਰਾਤ ਸੁਰਨਕੋਟ ਦੇ ਸਿੰਧਰਾ ਟਾਪ ਇਲਾਕੇ 'ਚ ਇਕ ਸਾਂਝੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਮੁਕਾਬਲਾ ਛਿੜ ਗਿਆ। ਜੰਮੂ ਖੇਤਰ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ (ਏ.ਡੀ.ਜੀ.ਪੀ.) ਮੁਕੇਸ਼ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 5 ਵਜੇ ਮੁਕਾਬਲਾ ਮੁੜ ਸ਼ੁਰੂ ਹੋਇਆ, ਜਿਸ 'ਚ 4 ਅੱਤਵਾਦੀ ਮਾਰੇ ਗਏ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁੰਛ 'ਚ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, 2 ਅੱਤਵਾਦੀ ਢੇਰ
ਵ੍ਹਾਈਟ ਨਾਈਟ ਕਾਪਰਜ਼ ਨੇ ਟਵੀਟ ਕੀਤਾ,''ਆਪਰੇਸ਼ਨ ਤ੍ਰਿਨੇਤ੍ਰ ਦੂਜੇ। ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਘੇਰਾਬੰਦੀ ਕੀਤੀ ਗਈ ਅਤੇ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ। ਪੁੰਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਦੇ ਸਿੰਧਰਾ ਅਤੇ ਮੈਦਾਨਾ ਪਿੰਡਾਂ ਕੋਲ ਭਾਰਤੀ ਥਲ ਸੈਨਾ ਅਤੇ ਜੰਮੂ ਕਸ਼ਮੀਰ ਪੁਲਸ ਦੀ ਇਕ ਸਾਂਝੀ ਮੁਹਿੰਮ 'ਚ ਚਾਰ ਅੱਤਵਾਦੀ ਮਾਰੇ ਗਏ।'' 'ਵ੍ਹਾਈਟ ਨਾਈਟ ਕਾਪਰਜ਼ ਨੇ ਦੱਸਿਆ ਕਿ ਇਸ ਦੌਰਾਨ 4 ਏ.ਕੇ.-47 ਰਾਈਫ਼ਲ, 2 ਪਿਸਤੌਲ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ। ਉਸ ਨੇ ਕਿਹਾ,''ਇਨ੍ਹਾਂ ਅੱਤਵਾਦੀਆਂ ਦੀ ਮੌਤ ਨਾਲ ਰਾਜੌਰੀ ਅਤੇ ਪੁੰਛ ਇਲਾਕੇ 'ਚ ਵੱਡੀਆਂ ਅੱਤਵਾਦੀਆਂ ਘਟਨਾਵਾਂ ਟਲ ਗਈਆਂ ਹਨ।'' ਖੇਤਰ 'ਚ ਤਲਾਸ਼ ਮੁਹਿੰਮ ਅਜੇ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬਿਆਸ ਦਰਿਆ ਨੂੰ ਲੈ ਕੇ Alert : ਅਧਿਕਾਰੀਆਂ ਨੇ ਲੋਕਾਂ ਨੂੰ ਦਿੱਤੀ ਖ਼ਾਸ ਚਿਤਾਵਨੀ
NEXT STORY