ਹਾਜੀਪੁਰ/ਜਲੰਧਰ (ਜੋਸ਼ੀ) : ਤਲਵਾੜਾ ਦੇ ਪੌਂਗ ਡੈਮ ਤੋਂ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵਲੋਂ ਪਾਣੀ ਦੀ ਡੈਮ 'ਚ ਵੱਧ ਰਹੀ ਆਮਦ ਨੂੰ ਵੇਖਦੇ ਹੋਏ ਬੀਤੇ ਦਿਨ 32,040 ਕਿਊਸਿਕ ਪਾਣੀ 52 ਗੇਟ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਲੂ ’ਚ ਬੱਦਲ ਫੱਟਣ ਨਾਲ ਪਾਣੀ ਦੀ ਆਮਦ ਵਧਣ ਕਰ ਕੇ ਸੋਮਵਾਰ ਸ਼ਾਮ 6 ਵਜੇ ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ 1372.37 ਫੁੱਟ ਨੋਟ ਕੀਤਾ ਗਿਆI
ਇਹ ਵੀ ਪੜ੍ਹੋ : CM ਮਾਨ ਦੀ ਅਮਿਤ ਸ਼ਾਹ ਨਾਲ ਮੀਟਿੰਗ, ਨਸ਼ਿਆਂ ਖ਼ਿਲਾਫ਼ ਕਾਰਵਾਈ ਦੀ ਦਿੱਤੀ ਜਾਣਕਾਰੀ
ਇਹ ਜਾਣਕਾਰੀ ਤਲਵਾੜਾ ਬੀ. ਬੀ. ਐੱਮ. ਬੀ. ਦੇ ਚੀਫ਼ ਇੰਜੀਨੀਅਰ ਅਰੁਣ ਸਧਾਨਾ ਨੇ ਦਿੱਤੀ। ਉਨ੍ਹਾਂ ਦਸਿਆ ਕਿ 52 ਗੇਟ ਸ਼ਾਹ ਨਹਿਰ ਬੈਰਾਜ ’ਚ ਛੱਡੇ ਗਏ ਪਾਣੀ ’ਚੋਂ 18,000 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਗਿਆ ਹੈ ਅਤੇ 11,500 ਕਿਊਸਕ ਪਾਣੀ ਮੁਕੇਰੀਆਂ ਹਾਈਡਲ ਨਹਿਰ ’ਚ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਏ ਵਾ-ਵਰੋਲੇ ਨੇ ਮਚਾਈ ਤਬਾਹੀ, ਜੜ੍ਹਾਂ ਤੋਂ ਪੁੱਟੇ ਦਰਖ਼ੱਤ, ਵੀਡੀਓ 'ਚ ਦੇਖੋ ਕਿਵੇਂ ਸਭ ਕੁੱਝ ਉਡਾ ਲੈ ਗਿਆ
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਉਨ੍ਹਾਂ ਬਿਆਸ ਦਰਿਆ ਦੇ ਕੰਢੇ ਅਸਥਾਈ ਨਿਵਾਸੀਆਂ ਨੂੰ ਦਰਿਆ ਤੋਂ ਦੂਰ ਰਹਿਣ ਲਈ ਕਿਹਾ ਅਤੇ ਹੜ੍ਹ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕੇ ’ਚ ਅਲਰਟ ਜਾਰੀ ਕਰ ਦਿੱਤਾ ਹੈI ਜ਼ਿਕਰਯੋਗ ਹੈ ਕਿ ਕੁੱਲੂ ’ਚ ਬੱਦਲ ਫਟਣ ਨਾਲ ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ ਆਏ ਵਾ-ਵਰੋਲੇ ਨੇ ਮਚਾਈ ਤਬਾਹੀ, ਜੜ੍ਹਾਂ ਤੋਂ ਪੁੱਟੇ ਦਰੱਖ਼ਤ, ਵੀਡੀਓ 'ਚ ਦੇਖੋ ਕਿਵੇਂ ਸਭ ਕੁੱਝ ਉਡਾ ਲੈ ਗਿਆ
NEXT STORY