ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ’ਚੋਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਵਿਕਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਾਲ 2026 ’ਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਦੀ ਕੁਲ ਨਿਕਾਸੀ 3.04 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਈ ਹੈ। ਇਹ ਅੰਕੜਾ ਸਾਲ 2025 ਦੀ ਕੁਲ ਨਿਕਾਸੀ (1.66 ਲੱਖ ਕਰੋੜ ਰੁਪਏ) ਨਾਲੋਂ ਲੱਗਭਗ ਦੁੱਗਣੀ ਹੈ। ਇਕੱਲੇ ਅਕਤੂਬਰ ਮਹੀਨੇ ’ਚ ਹੀ ਵਿਦੇਸ਼ੀ ਨਿਵੇਸ਼ਕਾਂ ਨੇ 44,166 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ, ਜਦੋਂਕਿ ਸਤੰਬਰ ’ਚ 35,861 ਕਰੋੜ ਰੁਪਏ ਦੀ ਨਿਕਾਸੀ ਹੋਈ ਸੀ। ਇਸ ਭਾਰੀ ਵਿਕਰੀ ਦੇ ਸਿੱਟੇ ਵਜੋਂ 2026 ’ਚ ਨਿਫਟੀ ’ਚ 13.87 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮਾਹਿਰਾਂ ਅਨੁਸਾਰ ਇਸ ਵਿਕਰੀ ਦੇ ਮੁੱਖ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਮਜ਼ਬੂਤ ਅਮਰੀਕੀ ਡਾਲਰ ਅਤੇ ਅਮਰੀਕੀ ਬਾਂਡ ’ਤੇ ਵਧਦਾ ਰਿਟਰਨ (5.2 ਫੀਸਦੀ ਤੋਂ ਉੱਪਰ) ਹਨ। ਇਸ ਤੋਂ ਇਲਾਵਾ ਉੱਤਰੀ ਏਸ਼ੀਆਈ ਬਾਜ਼ਾਰਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਖੇਤਰ ’ਚ ਤੇਜ਼ੀ ਵੀ ਵਿਦੇਸ਼ੀ ਪੂੰਜੀ ਨੂੰ ਆਪਣੇ ਵੱਲ ਖਿੱਚ ਰਹੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਿਕਾਸੀ ਭਾਰਤੀ ਬਾਜ਼ਾਰ ’ਤੇ ਸ਼ੱਕ ਨਹੀਂ, ਸਗੋਂ ਗਲੋਬਲ ਪੱਧਰ ’ਤੇ ਪੂੰਜੀ ਦੀ ਮੁੜ-ਵੰਡ ਹੈ। ਘੱਟ ਜੋਖਮ ਵਾਲੇ ਅਮਰੀਕੀ ਸਰਕਾਰੀ ਬਾਂਡਾਂ ’ਚ ਆਕਰਸ਼ਕ ਰਿਟਰਨ ਮਿਲਣ ਕਾਰਨ ਨਿਵੇਸ਼ਕ ਪੂੰਜੀ ਵਾਪਸ ਲੈ ਰਹੇ ਹਨ। ਸ਼ੇਅਰ ਬਾਜ਼ਾਰ ਤੋਂ ਇਲਾਵਾ ਡੈੱਬਟ (ਬਾਂਡ) ਬਾਜ਼ਾਰ ’ਚੋਂ ਵੀ ਵਿਦੇਸ਼ੀ ਪੂੰਜੀ ਬਾਹਰ ਨਿਕਲੀ ਹੈ।
ਹਵਾ 'ਚ ਉੱਡਦੇ ਜਹਾਜ਼ 'ਚ ਲੱਗੀ ਅੱਗ ! IndiGo ਫਲਾਈਟ ਦੀ ਹੈਦਰਾਬਾਦ 'ਚ ਐਮਰਜੈਂਸੀ ਲੈਂਡਿੰਗ, ਵਜ੍ਹਾ ਆਈ ਸਾਹਮਣੇ
NEXT STORY