ਨਵੀਂ ਦਿੱਲੀ - ਦਿੱਲੀ ਪੁਲਸ ਨੇ ਦੋ ਅਜਿਹੇ ਬਦਮਾਸ਼ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਦਦ ਦੇ ਨਾਮ 'ਤੇ ਏ.ਟੀ.ਐੱਮ. ਕਾਰਡ ਬਦਲ ਕੇ ਬਜ਼ੁਰਗਾਂ ਨੂੰ ਠੱਗਣ ਦਾ ਕੰਮ ਕਰਦੇ ਸਨ। ਪੁੱਛਗਿਛ ਵਿੱਚ ਪਤਾ ਲੱਗਾ ਹੈ ਕਿ ਹੁਣ ਤੱਕ ਦੋਸ਼ੀਆਂ ਨੇ 100 ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ 79 ਡੈਬਿਟ ਅਤੇ ਕ੍ਰੈਡਿਟ ਕਾਰਡ ਬਰਾਮਦ ਕੀਤੇ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਸੁਨੀਲ ਕੁਮਾਰ ਅਤੇ ਆਮਿਰ ਦੇ ਤੌਰ 'ਤੇ ਹੋਈ ਹੈ।
ਇਹ ਵੀ ਪੜ੍ਹੋ- ਗਣਤੰਤਰ ਦਿਵਸ ਮੌਕੇ ਇਸ ਵਾਰ ਕੋਈ ਚੀਫ ਗੈਸਟ ਨਹੀਂ, 1966 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਅਜਿਹਾ
ਦਰਅਸਲ, ਪੂਰਬੀ ਦਿੱਲੀ ਜ਼ਿਲ੍ਹਾ ਪੁਲਸ ਨੂੰ ਪਿਛਲੇ ਕੁੱਝ ਦਿਨਾਂ ਤੋਂ ਏ.ਟੀ.ਐੱਮ. ਦੇ ਬਾਹਰ ਬਜ਼ੁਰਗ ਲੋਕਾਂ ਨਾਲ ਠੱਗੀ ਕੀਤੇ ਜਾਣ ਦੀ ਜਾਣਕਾਰੀ ਮਿਲ ਰਹੀ ਸੀ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਮਯੁਰ ਵਿਹਾਰ ਫੇਜ਼-3 ਤੋਂ ਇਸ ਠੱਗ ਗੈਂਗ ਦੇ 2 ਬਦਮਾਸ਼ ਪੁਲਸ ਦੇ ਹੱਥੇ ਚੜ੍ਹ ਗਏ।
ਪੁਲਸ ਨੇ ਦੋਨਾਂ ਤੋਂ ਲੰਬੀ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਦੋਨੇਂ ਬਹੁਤ ਚਲਾਕ ਠੱਗ ਹਨ। ਦੋਸ਼ੀਆਂ ਨੇ ਪੁਲਸ ਸਾਹਮਣੇ ਕਬੂਲ ਕੀਤਾ ਕਿ ਉਹ ਦੋਨੇਂ ਏ.ਟੀ.ਐੱਮ. ਦੇ ਬਾਹਰ ਖੜ੍ਹੇ ਹੋ ਜਾਂਦੇ ਸਨ। ਜਦੋਂ ਕੋਈ ਬਜ਼ੁਰਗ ਜਾਂ ਕੋਈ ਅਜਿਹਾ ਸ਼ਖਸ ਜੋ ਠੀਕ ਢੰਗ ਨਾਲ ਏ.ਟੀ.ਐੱਮ. ਆਪਰੇਟ ਕਰਨਾ ਨਹੀਂ ਜਾਣਦੇ, ਤਾਂ ਇਹ ਮਦਦ ਦੇ ਬਹਾਨੇ ਉਨ੍ਹਾਂ ਕੋਲ ਏ.ਟੀ.ਐੱਮ. ਵਿੱਚ ਚਲੇ ਜਾਂਦੇ ਸਨ।
ਇਹ ਵੀ ਪੜ੍ਹੋ- ਮਿਲੋ 25 ਸਾਲਾ ਕਸ਼ਮੀਰ ਦੀ ਪਹਿਲੀ Ladishah ਸੈਯਦ ਆਰਿਜ਼ ਸਫਵੀ ਨੂੰ
ਦੋਸ਼ੀ ਕੈਸ਼ ਕੱਢਦੇ ਸਮੇਂ ਮੌਕਾ ਵੇਖਦੇ ਅਤੇ ਆਪਣੇ ਸ਼ਿਕਾਰ ਦਾ ਕਾਰਡ ਉਸਦੇ ਵਰਗੇ ਏ.ਟੀ.ਐੱਮ. ਕਾਰਡ ਨਾਲ ਬਦਲ ਲੈਂਦੇ ਸਨ। ਮਦਦ ਕਰਨ ਦੌਰਾਨ ਇਹ ਪਿਨ ਨੰਬਰ ਵੇਖ ਲੈਂਦੇ ਸਨ ਅਤੇ ਫਿਰ ਬਾਅਦ ਵਿੱਚ ਉਸੇ ਕਾਰਡ ਨਾਲ ਕੈਸ਼ ਕੱਢ ਲੈਂਦੇ ਸਨ। ਪੁਲਸ ਨੂੰ ਇਸ ਗੈਂਗ ਨਾਲ ਜੁੜੇ ਇੱਕ ਹੋਰ ਦੋਸ਼ੀ ਦਾ ਪਤਾ ਲੱਗਾ ਹੈ। ਜਿਸ ਦਾ ਨਾਮ ਅਨਿਲ ਹੈ। ਉਹ ਇੱਕ ਚਲਾਕ ਠੱਗ ਹੈ, ਜੋ ਚੋਰੀ ਦੇ ਮਾਮਲੇ ਵਿੱਚ ਗਾਜ਼ੀਆਬਾਦ ਦੀ ਜੇਲ੍ਹ ਵਿੱਚ ਬੰਦ ਹੈ। ਪੁਲਸ ਮਾਮਲਾ ਦਰਜ ਕਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਜੇਲ੍ਹ 'ਚ ਬੰਦ PDP ਨੇਤਾ ਨਈਮ ਅਖ਼ਤਰ ਦੀ ਸਿਹਤ ਵਿਗੜੀ, ਪਰਿਵਾਰ ਨੇ ਪ੍ਰਸ਼ਾਸਨ 'ਤੇ ਲਾਇਆ ਦੋਸ਼
NEXT STORY