ਹਿਸਾਰ— ਹਿਸਾਰ ਡਿਪਟੀ ਕਮੀਸ਼ਨਰ ਅਸ਼ੋਕ ਕੁਮਾਰ ਮੀਨਾ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੈਠਕ ਨੂੰ ਲੈ ਕੇ ਮਹੀਨਾਵਾਰ ਬੈਠਕਾਂ ਕੀਤੀ ਗਈ ਵਿਭਾਗੀ ਕਾਜਰਾਂ ਦੀ ਸਮੀਖਿਆ ਕੀਤੀ। ਬੈਠਕ 'ਚ ਫੈਸਲਾ ਲਿਆ ਗਿਆ ਕਿ ਹਿਸਾਰ ਸ਼ਹਿਰ ਦੀਆਂ ਸੜਕਾਂ 'ਤੇ ਘੁੰਮ ਰਹੇ ਪਸ਼ੂਆਂ ਨੂੰ ਫੜਣ ਦਾ ਅਭਿਆਨ ਸਤੰਬਰ 'ਚ ਚਲਾਇਆ ਜਾਵੇਗਾ ਅਤੇ 30 ਅਗਸਤ ਨੂੰ ਪਸ਼ੂਆਂ ਨੂੰ ਫੜਣ ਦੇ ਠੇਕੇ ਦਾ ਟੈਂਡਰ ਦਿੱਤਾ ਜਾਵੇਗਾ। ਸੈਕਟਰ 27-28 'ਚ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਅਤੇ ਸੀਵਰੇਜ ਅਤੇ ਪੀਣਯੋਗ ਪਾਣੀ ਸਹਿਤ ਅਤੇ ਹੋਰਾਂ ਜ਼ਰੂਰੀ ਸੁਵੀਧਾਵਾਂ ਜੁਟਾਉਣ ਲਈ 34.46 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਲਈ ਹੁੱਡਾ ਦੁਆਰਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਹ ਜਾਣਕਾਰੀ ਹੁੱਡਾ ਅਧਿਕਾਰੀਆਂ ਨੇ ਅੱਜ ਜ਼ਿਲਾ ਪੱਧਰ ਅਤੇ ਮਹੀਨਾਵਾਰ ਬੈਠਕ 'ਚ ਡਿਪਟੀ ਕਮੀਸ਼ਨਰ ਅਸ਼ੋਕ ਕੁਮਾਰ ਮੀਨਾ ਨੂੰ ਦਿੱਤੀ।

ਡਿਪਟੀ ਕਮੀਸ਼ਨਰ ਅਸ਼ੋਕ ਕੁਮਾਰ ਮੀਨਾ ਨੇ ਕਿਹਾ ਕਿ ਪਸ਼ੂਪਾਲਣ ਵਿਭਾਗ ਮੁਤਾਬਕ ਇਸ ਸਮੇਂ ਸ਼ਹਿਰ ਦੀਆਂ ਸੜਕਾਂ 'ਤੇ ਲਗਭਗ 2 ਹਜ਼ਾਰ ਪਸ਼ੂ ਘੁੰਮ ਰਹੇ ਹਨ। ਸ਼ਹਿਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਸ਼ਾਸਨ ਦੁਆਰਾ ਨਗਰ ਨਿਗਮ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਸੰਬੰਧ 'ਚ ਨਗਰ ਨਿਗਮ ਨੇ ਲਿਫਟ ਵਾਲੀ ਗੱਡੀ ਅਤੇ ਆਦਮੀਆਂ ਨੂੰ ਹਾਇਰ ਕਰਨ ਦਾ ਟੈਂਡਰ ਲਗਾ ਦਿੱਤਾ ਹੈ, ਜੋ 30 ਅਗਸਤ ਨੂੰ ਖੁਲ੍ਹੇਗਾ। ਇਸ ਕਾਰਜ ਨੂੰ ਠੇਕਾ ਲੈਣ ਵਾਲੇ ਵਿਅਕਤੀ ਨੂੰ ਪ੍ਰਤੀ ਪਸ਼ੂ ਦੀ ਦਰ ਨਾਲ ਭੁਗਤਾਨ ਕੀਤਾ ਜਾਵੇਗਾ। ਫੜੇ ਗਏ ਪਸ਼ੂਆਂ ਨੂੰ ਗਊਸ਼ਾਲਾ ਅਤੇ ਨੰਦੀਸ਼ਾਲਾਵਾਂ 'ਚ ਭੇਜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਅਭਿਆਨ ਦੌਰਾਨ ਦੁੱਧਾਰੂ ਪਸ਼ੂਆਂ ਨੂੰ ਵੀ ਫੜਿਆ ਜਾਵੇਗਾ। ਉਨ੍ਹਾਂ ਦੇ ਮਾਲਿਕਾਂ ਦੁਆਰਾ ਵਿਗਨ ਪਾਉਣ ਦੀ ਸੂਰਤ 'ਚ ਉਨ੍ਹਾਂ ਦੇ ਖਿਲਾਫ ਪੁਲਸ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕਰਵਾਇਆ ਜਾਵੇਗਾ।
ਬੈਠਕ 'ਚ ਡਿਪਟੀ ਕਮੀਸ਼ਨ ਨੇ ਸਾਰੇ ਵਿਭਾਗਾਂ ਦੁਆਰਾ ਕਰਵਾਏ ਜਾ ਰਹੇ ਕਾਰਜਾਂ, ਵੱਖ-ਵੱਖ ਪਰਿਯੋਜਨਾਵਾਂ, ਸੀ.ਐੱਮ ਵਿੰਡੋ,ਮੁੱਖਮੰਤਰੀ ਘੋਸ਼ਨਾਵਾਂ ਦੇ ਇਲਾਵਾ ਕਈ ਮਾਮਲਿਆਂ ਦੀ ਸਮੀਖਿਆ ਕੀਤੀ। ਆਯੁਸ਼ਮਾਨ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦੀ ਸਿਹਤ ਬੀਮਾ ਦਾ ਲਾਭ ਦੇਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਜਾਣਗੀਆਂ। ਸਿਹਤ ਵਿਭਾਗ ਦੇ ਕਾਰਜਾਂ ਦੀ ਸਮੀਖਿਆ ਕਰਦੇ ਹੋਏ ਡਿਪਟੀ ਕਮੀਸ਼ਨਰ ਨੇ ਕਿਹਾ ਕਿ ਆਯੁਸ਼ਮਾਨ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦੀ ਸਿਹਤ ਬੀਮਾ ਦਾ ਲਾਭ ਦੇਣ ਲਈ ਤਿਆਰੀਆਂ ਸਮੇਂ 'ਤੇ ਪੂਰੀਆਂ ਕਰ ਲਈਆਂ ਜਾਣਗੀਆਂ।
ਬਿਹਾਰ 'ਚ ਸੈਲਫੀ ਨਾਲ ਹਾਜ਼ਰੀ ਲਗਾ ਰਹੇ ਹਨ ਡਾਕਟਰ
NEXT STORY