ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ 'ਚ 'ਇਤਰਾਜ਼ਯੋਗ ਕਾਨੂੰਨਾਂ' ਨੂੰ ਰੱਦ ਕਰ, ਉੱਥੇ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ। ਸਾਬਕਾ ਗ੍ਰਹਿ ਮੰਤਰੀ ਨੇ ਕੇਂਦਰ ਸਰਕਾਰ ਤੋਂ ਮੰਗ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 24 ਜੂਨ ਨੂੰ ਜੰਮੂ ਕਸ਼ਮੀਰ ਦੇ ਸਿਆਸੀ ਦਲਾਂ ਦੀ ਬੁਲਾਈ ਗਈ ਬੈਠਕ ਤੋਂ ਠੀਕ ਪਹਿਲਾਂ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਕਾਂਗਰਸ ਪਾਰਟੀ ਦਾ ਰੁਖ ਜੋ ਕੱਲ ਸੀ, ਉਸ ਨੂੰ ਮੁੜ ਦੋਹਰਾਇਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਣਾ ਚਾਹੀਦਾ। ਇਸ 'ਚ ਕਿਸੇ ਵੀ ਤਰ੍ਹਾਂ ਦਾ ਸ਼ੱਕ ਜਾਂ ਅਸਪੱਸ਼ਟਤਾ ਨਹੀਂ ਰਹਿਣੀ ਚਾਹੀਦੀ।''
ਚਿਦਾਂਬਰਮ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੰਮੂ ਕਸ਼ਮੀਰ ਨੂੰ ਇਕ ਰਾਜ ਸੰਵਿਧਾਨ ਦੇ ਅਧੀਨ ਬਣਾਇਆ ਗਿਆ ਸੀ, ਉਸ ਨੂੰ ਸੰਸਦ ਦੇ ਕਿਸੇ ਐਕਟ ਵਲੋਂ ਸੰਵਿਧਾਨ ਦੇ ਪ੍ਰਬੰਧਾਂ ਦੀ ਗਲਤ ਵਿਆਖਿਆ ਅਤੇ ਗਲਤ ਵਰਤੋਂ ਨਾਲ ਬਦਲਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ,''ਕ੍ਰਿਪਾ ਯਾਦ ਰੱਖੋ ਕਿ ਜੰਮੂ ਕਸ਼ਮੀਰ ਦੀ ਵੰਡ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ ਅਤੇ ਮਾਮਲਾ ਲਗਭਗ 2 ਸਾਲਾਂ ਤੋਂ ਪੈਂਡਿੰਗ ਹੈ। ਮਾਨਸੂਨ ਸੈਸ਼ਨ 'ਚ, ਸੰਸਦ ਨੂੰ ਇਤਰਾਜ਼ਯੋਗ ਕਾਨੂੰਨਾਂ ਨੂੰ ਰੱਦ ਕਰ ਕੇ, ਜੰਮੂ ਕਸ਼ਮੀਰ 'ਚ ਪਹਿਲਾਂ ਵਾਲੀ ਸਥਿਤੀ ਬਹਾਲ ਕਰਨੀ ਚਾਹੀਦੀ ਹੈ।'' ਚਿਦਾਂਬਰਮ ਅਨੁਸਾਰ, ਕਸ਼ਮੀਰ ਮੁੱਦੇ ਦੇ ਸਿਆਸੀ ਹੱਲ ਲਈ ਸ਼ੁਰੂਆਤੀ ਰੇਖਾ ਖਿੱਚਣ ਦਾ ਇਕਮਾਤਰ ਤਰੀਕਾ ਹੈ। ਚਿਦਾਂਬਰਮ ਨੇ ਕਿਹਾ,''ਜੰਮੂ ਕਸ਼ਮੀਰ ਇਕ ਸਟੇਟ ਸੀ, ਜਿਸ ਨੇ ਸ਼ਮੂਲੀਅਤ ਦੇ ਇਕ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਅਤੇ ਭਾਰਤ 'ਚ ਸ਼ਾਮਲ ਹੋ ਗਿਆ। ਇਸ ਨੂੰ ਹਮੇਸ਼ਾ ਲਈਉਸ ਸਥਿਤੀ 'ਚ ਰਹਿਣਾ ਚਾਹੀਦਾ। ਜੰਮੂ ਕਸ਼ਮੀਰ 'ਰੀਅਲ ਐਸਟੇਟ' ਦਾ ਹਿੱਸਾ ਨਹੀਂ ਹੈ। ਜੰਮੂ ਕਸ਼ਮੀਰ ਉੱਥੇ ਦੇ 'ਲੋਕ' ਹਨ। ਉਨ੍ਹਾਂ ਦੇ ਅਧਿਕਾਰਾਂ ਅਤੇ ਇੱਛਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ।''
ਕਿਸਾਨ ਅੰਦੋਲਨ: ਟਿਕੈਤ ਬੋਲੇ-ਸਰਕਾਰ ਮੰਨਣ ਵਾਲੀ ਨਹੀਂ ਹੈ, ਟਰੈਕਟਰਾਂ ਨਾਲ ਆਪਣੀ ਤਿਆਰੀ ਰੱਖੋ
NEXT STORY