ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਭੋਜਲਾ ਪਿੰਡ ਵਿਚ 90 ਸਾਲਾ ਔਰਤ ਦੀ ਮੌਤ ਦੀ ਰਹੱਸਮਈ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਸ਼ੁੱਕਰਵਾਰ ਸਵੇਰੇ ਮਾਇਆ ਦੇਵੀ ਨੂੰ ਮ੍ਰਿਤਕ ਮੰਨ ਕੇ ਉਸ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਲਗਭਗ 2 ਘੰਟੇ ਬਾਅਦ ਜਦੋਂ ਉਸ ਦੇ ਸਰੀਰ 'ਤੇ ਗੰਗਾ ਜਲ ਛਿੜਕਿਆ ਗਿਆ, ਤਾਂ ਉਹ ਅਚਾਨਕ ਜ਼ਿੰਦਾ ਹੋ ਗਈ। ਇਹ ਪੂਰੀ ਘਟਨਾ ਪੂਰੇ ਜ਼ਿਲ੍ਹੇ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਅੰਤਿਮ ਸੰਸਕਾਰ ਦੀਆਂ ਤਿਆਰੀਆਂ... ਫਿਰ ਵਾਪਸ ਆਈ ਦਿਲ ਦੀ ਧੜਕਣ
ਪਰਿਵਾਰ ਮੁਤਾਬਕ ਮਾਇਆ ਦੇਵੀ ਦੀ ਸਿਹਤ ਕੁਝ ਸਮੇਂ ਤੋਂ ਖਰਾਬ ਸੀ। ਸ਼ੁੱਕਰਵਾਰ ਸਵੇਰੇ ਲਗਭਗ 11 ਵਜੇ ਬਜ਼ੁਰਗ ਔਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਸਾਹ ਲੈਣਾ ਬੰਦ ਕਰ ਦਿੱਤਾ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਮ੍ਰਿਤਕ ਮੰਨ ਲਿਆ। ਉਸ ਦੀ ਲਾਸ਼ ਨੂੰ ਜ਼ਮੀਨ 'ਤੇ ਰੱਖਿਆ ਗਿਆ ਅਤੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਲਗਭਗ ਦੋ ਘੰਟੇ ਬਾਅਦ ਜਦੋਂ ਬਜ਼ੁਰਗ ਦੇ ਸਰੀਰ 'ਤੇ ਗੰਗਾਜਲ ਛਿੜਕਿਆ ਗਿਆ, ਤਾਂ ਕੁਝ ਹਰਕਤ ਸ਼ੁਰੂ ਅਤੇ ਦਿਲ ਦੀ ਧੜਕਣ ਵਾਪਸ ਆ ਗਈ। ਇਹ ਦ੍ਰਿਸ਼ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ ਅਤੇ ਸੋਗ ਦਾ ਮਾਹੌਲ ਇਕ ਪਲ 'ਚ ਖੁਸ਼ੀ 'ਚ ਬਦਲ ਗਿਆ।
ਪਿੰਡ 'ਚ ਉਤਸੁਕਤਾ ਦਾ ਮਾਹੌਲ, ਚਰਚਾ ਜ਼ੋਰਾਂ 'ਤੇ
ਘਟਨਾ ਦੀ ਜਾਣਕਾਰੀ ਪੂਰੇ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤੇਜ਼ੀ ਨਾਲ ਫੈਲ ਗਈ। ਲੋਕ ਇਸ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨ ਰਹੇ ਹਨ। ਫ਼ਿਲਹਾਲ ਮਾਇਆ ਦੇਵੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰ ਉਸ ਦੀ ਸੇਵਾ ਵਿਚ ਲੱਗੇ ਹੋਏ ਹਨ।
ਜਲੰਧਰ 'ਚ ਹੋਇਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
NEXT STORY